ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਪਾਂਡਵ ਨਗਰ ਖੇਤਰ ‘ਚ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਬਾਲਗ ਬੱਚੀ ਦੇ ਨਾਲ ਰੇਪ ਕਰਨ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਸ ਵਿਅਕਤੀ ਨੇ ਪੁਲਿਸ ਦੇ ਸਾਹਮਣੇ ਆਪਣੇ ਗੁਨਾਹ ਕਬੂਲ ਕਰ ਲਿਆ ਹੈ ਕਿ ਇਸ ਤੋਂ ਪਹਿਲਾਂ ਉਹ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਕਈ ਨਾਬਾਲਗ ਕੁੜੀਆਂ ਨਾਲ ਰੇਪ ਕਰ ਚੁੱਕਿਆ  ਹੈ।

ਪੁਲਿਸ ਲਗਾਤਾਰ ਉਸ ਨਾਲ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮ ਦਾ ਨਾਂਅ ਮਨੀਸ਼ ਚੱਢਾ ਹੈ ਜੋ ਸ਼ਕਰਪੁਰ ਦਾ ਨਿਵਾਸੀ ਹੈ। ਪੁਲਿਸ ਸੂਤਰਾਂ ਮੁਤਾਬਕ ਨਹੀਸ਼ ਨੇ ਸੋਮਵਾਰ ਸ਼ਾਮ ਮਧੁ ਵਿਹਾਰ ਇਲਾਕੇ ‘ਚ 6 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ ਸੀ ਪਰ ਕੂੜੀ ਨੇ ਸ਼ੋਰ ਮਚਾ ਦਿੱਤਾ ਜਿਸ ਤੋਂ ਬਾਅਦ ਮੁਲਜ਼ਮ ਭੱਜਣ ‘ਚ ਕਾਮਯਾਬ ਹੋ ਗਿਆ।

ਜਾਣਕਾਰੀ ਮੁਤਾਬਕ ਮੁਲਜ਼ਮ ਮਨੀਸ਼ ਬੱਚੀਆ ਨੂੰ ਖਾਣ ਦਾ ਲਾਲਚ ਦੇ ਕੇ ਛੱਤ ‘ਤੇ ਲੈ ਗਿਆ, ਜਿੱਥੇ ਉਸ ਨੇ ਨਾਬਾਲਗ ਨਾਲ ਜ਼ਬਰਸਦਤੀ ਕਰਨ ਦੀ ਕੋਸ਼ਿਸ਼ ਕੀਤੀ। ਬੱਚੀ ਦੇ ਹੱਲਾ ਕਰਨ ਤੋਂ ਬਾਅਦ ਮੁਲਜ਼ਮ ਆਪਣੀ ਸਕੂਟੀ ਛੱਡ ਨੇ ਭੱਜ ਗਿਆ। ਜਾਂਚ ਦੌਰਾਨ ਪੁਲਿਸ ਨੇ ਉਸਦੀ ਸਕੂਟੀ ਬਰਾਮਦ ਕਰ ਮਨੀਸ਼ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੁੱਛਗਿੱਛ ‘ਚ ਮਨੀਸ਼ ਨੇ ਆਪਣੇ ਗੁਨਾਹ ਕਬੂਲ ਵੀ ਕਰ ਲਏ।

ਪੁਲਿਸ ਦੇ ਸਖ਼ਤੀ ਨਾਲ ਪੁੱਛਗਿੱਛ ਕਰਨ ‘ਤੇ ਮਨੀਸ਼ ਨੇ ਦੱਸਿਆ ਕਿ ਉਹ ਪੂਰਵੀ ਦਿੱਲੀ ਦੇ ਇਲਾਕਿਆਂ ਦੀ ਕਈ ਨਾਬਾਲਗ ਬੱਚਿਆਂ ਨਾਲ ਬਲਾਤਕਾਰ ਕਰ ਚੁੱਕਿਆ ਹੈ।