ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਇਸ ਦੇ ਨਾਲ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਨਾਲ ਰਾਜਬਹਾਦੁਰ ਤੇ ਜਿਤੇਂਦਰ ਹਨ। ਦੋਵੇਂ ਮੱਧ ਪ੍ਰਦੇਸ਼ ਦੇ ਖਰਗੌਨ ਤੋਂ ਹਥਿਆਰ ਲੈ ਕੇ ਦਿੱਲੀ ‘ਚ ਬਦਮਾਸ਼ਾਂ ਨੂੰ ਸਪਲਾਈ ਕਰਨ ਜਾ ਰਹੇ ਸੀ।


ਇਸ ਸੂਚਨਾ ਤੋਂ ਬਾਅਦ ਟ੍ਰੈਪ ਲਾ ਕੇ ਸਪੈਸ਼ਲ ਸੈੱਲ ਨੇ ਇਨ੍ਹਾਂ ਦੋਵਾਂ ਨੂੰ ਦਿੱਲੀ ਦੇ ਗਾਜੀਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਦੇ ਮੁਖਬਰ ਵੱਲੋਂ ਮਿਲੀ ਸੂਚਨਾ ਤੋਂ ਬਾਅਦ ਜਦੋਂ ਇਨ੍ਹਾਂ ਦੀ ਬਲੈਰੋ ਗੱਡੀ ਨੂੰ ਰੋਕਿਆ ਤਾਂ ਇੱਕ ਵਾਰ ਤਾਂ ਪੁਲਿਸ ਵੀ ਧੋਖਾ ਖਾ ਗਈ।





ਪੂਰੀ ਗੱਡੀ ਦੀ ਚੈਕਿੰਗ ਤੋਂ ਬਾਅਦ ਪੁਲਿਸ ਨੂੰ ਲੱਗਿਆ ਕਿ ਸ਼ਾਇਦ ਸੂਚਨਾ ਗਤਲ ਹੈ ਪਰ ਆਖਰ ‘ਚ ਘਿਓ ਦੇ ਡੱਬੇ ਖੋਲ੍ਹੇ ਗਏ ਜਿਨ੍ਹਾਂ ‘ਚ ਹਥਿਆਰਾਂ ਦਾ ਜ਼ਖੀਰਾ ਸੀ। ਪੁਲਿਸ ਮੁਤਾਬਕ ਸਾਰੇ ਪਿਸਤੌਲ ਬੇਹੱਦ ਸੋਫੇਸਟੀਕੇਟਿਡ ਹਨ। ਇਨ੍ਹਾਂ ਨੂੰ ਦਿੱਲੀ ‘ਚ 25 ਹਜ਼ਾਰ ਰੁਪਏ ‘ਚ ਵੇਚਿਆ ਜਾਂਦਾ ਸੀ।


ਦਿੱਲੀ ‘ਚ ਅਪਰਾਧ ਸਿਖਰਾਂ ‘ਤੇ ਹੈ। ਆਏ ਦਿਨ ਲੁੱਟ, ਸਨੈਚਿੰਗ ਦੀ ਘਟਨਾਵਾਂ ਹੁੰਦੀਆਂ ਹਨ। ਸਨੈਚਰ ਲੋੜ ਪੈਣ ‘ਤੇ ਗੋਲੀ ਚਲਾਉਣ ‘ਚ ਵੀ ਦੇਰ ਨਹੀਂ ਕਰਦੇ।