ਕੋਦੁੰਗੱਲੁਰ: ਕੇਰਲਾ ‘ਚ 36 ਸਾਲ ਬਾਅਦ ਇੱਕ ਪਤੀ-ਪਤਨੀ ਬਿਰਧ ਆਸ਼ਰਮ ‘ਚ ਮਿਲੇ। ਦੋਵਾਂ ਦਾ ਮਿਲਨ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀ ਸੀ। ਅਸਲ ‘ਚ 90 ਸਾਲ ਦੇ ਸੈਦੁ ਅਤੇ 82 ਸਾਲ ਦੀ ਸੁਭਦਰਾ ਦਾ ਵਿਆਹ 65 ਸਾਲ ਪਹਿਲਾਂ ਹੋਇਆ ਸੀ। ਵਿਆਹ ਦੀ 30ਵੀਂ ਵਰ੍ਹੇਗੰਡ ‘ਤੇ ਸੈਦੁ ਕਮਾਈ ਲਈ ਘਰ ਤੋਂ ਬਾਹਰ ਚਲਾ ਗਿਆ, ਜਿਸ ਤੋਂ ਬਾਅਦ ਸੁਭਦਰਾ ਨੇ ਉਸ ਦਾ ਸਿਰਫ ਇੰਤਜ਼ਾਰ ਕੀਤਾ।
ਇਸ ਸਾਲ ਸੁਭਦਰਾ ਤ੍ਰਿਸੂਰ ਜ਼ਿਲ੍ਹੇ ‘ਚ ਪੁੱਲੁਟ ਨੇੜੇ ਇੱਕ ਬਿਰਧ ਆਸ਼ਰਮ ‘ਚ ਰਹਿਣ ਆਈ। ਜਿਸ ‘ਚ ਉਸ ਦਾ ਪਤੀ ਸੈਦੁ ਵੀ ਰਹਿਣ ਆਇਆ। ਉਸ ਨੇ ਆਪਣੀ ਪਤਨੀ ਦੀ ਆਵਾਜ਼ ਸੁਣੀ ਜੋ ਉਸ ਨੂੰ ਜਾਣੀ-ਪਛਾਣੀ ਲੱਗੀ। ਜਿਸ ‘ਚ ਸੁਭਦਰਾ ਆਪਣੇ ਪਤੀ ਨੂੰ ਵੇਖ ਕੇ ਹੈਰਾਨ ਹੋ ਗਈ। ਉਸ ਨੇ ਆਪਣੀ ਪਤਨੀ ਨਾਲ 36 ਸਾਲ ਬਾਅਦ ਹੋਈ ਮੁਲਾਕਾਤ ਦੀ ਖੁਸ਼ੀ ‘ਚ ਆਸ਼ਰਮ ‘ਚ ਮਠਿਆਈ ਵੰਡੀ ਅਤੇ ਜਸ਼ਨ ਮਨਾਇਆ।
ਆਸ਼ਰਮ ਦੀ ਦੇਖ-ਰੇਖ ਕਰਨ ਵਾਲੇ ਕਰਮੀ ਅਬਦੁਲ ਕਰੀਮ ਨੇ ਕਿਹਾ ਕਿ ਉਨ੍ਹਾਂ ਨੇ 36 ਸਾਲ ਇੱਕ ਦੂਜੇ ਨੂੰ ਨਹੀਂ ਵੇਖਿਆ ਹੈ ਜਿਸ ਦੀ ਖੁਸ਼ੀ ‘ਚ ਸੁਭਦਰਾ ਨੇ ਗਾਣਾ ਗਾ ਆਪਣੀ ਖੁਸ਼ੀ ਜ਼ਾਹਿਰ ਕੀਤੀ। ਕਰੀਮ ਦਾ ਕਹਿਣਾ ਹੈ ਕਿ ਹੁਣ ਦੋਵੇਂ ਬੇਹੱਦ ਖੁਸ਼ ਹਨ ਅਤੇ ਬਾਕੀ ਦੀ ਜ਼ਿੰਦਗੀ ਇੱਕ ਦੂਜੇ ਨਾਲ ਗੁਜ਼ਾਰਨਾ ਚਾਹੁੰਦੇ ਹਨ।
36 ਸਾਲ ਬਾਅਦ ਬਿਰਧ ਆਸ਼ਰਮ ‘ਚ ਮਿਲੇ ਪਤੀ-ਪਤਨੀ ਨੇ ਇੰਜ ਜਤਾਈ ਖੁਸ਼ੀ
ਏਬੀਪੀ ਸਾਂਝਾ
Updated at:
26 Sep 2019 02:34 PM (IST)
ਕੇਰਲਾ ‘ਚ 36 ਸਾਲ ਬਾਅਦ ਇੱਕ ਪਤੀ-ਪਤਨੀ ਬਿਰਧ ਆਸ਼ਰਮ ‘ਚ ਮਿਲੇ। ਦੋਵਾਂ ਦਾ ਮਿਲਨ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀ ਸੀ। ਅਸਲ ‘ਚ 90 ਸਾਲ ਦੇ ਸੈਦੁ ਅਤੇ 82 ਸਾਲ ਦੀ ਸੁਭਦਰਾ ਦਾ ਵਿਆਹ 65 ਸਾਲ ਪਹਿਲਾਂ ਹੋਇਆ ਸੀ।
- - - - - - - - - Advertisement - - - - - - - - -