ਨਵੀਂ ਦਿੱਲੀ: 26 ਜਨਵਰੀ ਨੂੰ ਲਾਲ ਕਿਲ੍ਹੇ (Violence at Red Fort) ਵਿਖੇ ਕਿਸਾਨ ਟ੍ਰੈਕਟਰ ਰੈਲੀ (Farmers Tractor Rally) ਦੌਰਾਨ ਹੋਈ ਹਿੰਸਕ ਘਟਨਾਵਾਂ ਤੋਂ ਬਾਅਦ ਦਿੱਲੀ ਪੁਲਿਸ (Delhi Police) ਖਾਸ ਚੌਕਸੀ ਵਰਤ ਰਹੀ ਹੈ। ਗਾਜ਼ੀਪੁਰ ਸਰਹੱਦ 'ਤੇ ਅੰਦੋਲਨ ਕਰ ਰਹੇ ਕਿਸਾਨਾਂ 'ਤੇ ਪੁਲਿਸ ਡਰੋਨ ਕੈਮਰਿਆਂ ਨਾਲ ਨਜ਼ਰ ਰੱਖ ਰਹੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਨੇ 2 ਫਰਵਰੀ ਤਕ ਦਿੱਲੀ ਦੇ ਨਾਲ ਲੱਗਦੀਆਂ ਤਿੰਨ ਸਰਹੱਦਾਂ 'ਤੇ ਕਿਸਾਨਾਂ ਦੀ ਰਿਕਾਰਡ ਭੀੜ ਇਕੱਠੀ ਕਰਨ ਦਾ ਦਾਅਵਾ ਕੀਤਾ ਸੀ।
ਹੁਣ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਦੀ ਹਿੰਸਾ ਸਬੰਧੀ ਉਨ੍ਹਾਂ 120 ਲੋਕਾਂ ਦੀ ਸੂਚੀ ਪ੍ਰਕਾਸ਼ਤ ਕੀਤੀ ਹੈ ਜੋ ਟ੍ਰੈਕਟਰ ਰੈਲੀ ਦੌਰਾਨ ਹਿੰਸਕ ਹੋਏ ਸੀ। ਦਿੱਲੀ ਪੁਲਿਸ ਦੀ ਪੀਆਰਓ ਈਸ਼ਾ ਸਿੰਘਲ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਆਪਣੀ ਵੈੱਬਸਾਈਟ 'ਤੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕੋਈ ਵੀ ਇਸਨੂੰ ਦੇਖ ਸਕਦਾ ਹੈ। ਪੁਲਿਸ ਨੇ ਕਿਸੇ ਨੂੰ ਵੀ ਗੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਨਹੀਂ ਲਿਆ ਹੈ।
ਇਸ ਸੂਚੀ ਵਿਚ ਮੁਖਰਜੀ ਨਗਰ, ਨਾਂਗਲੋਈ, ਉੱਤਮ ਨਗਰ, ਨਜ਼ਫ਼ਗੜ੍ਹ, ਸੀਮਾਪੁਰੀ, ਬਾਬਾ ਹਰਿਦਾਸ ਨਗਰ, ਪੱਛਮ ਵਿਹਾਰ ਪੱਛਮ, ਅਲੀ ਪੁਰ ਆਉਟਰ ਵੇਸਟ ਅਤੇ ਮੁੰਡਕਾ ਆਉਟਰ ਜ਼ਿਲ੍ਹੇ ਵਿਚ ਦਰਜ ਐਫਆਈਆਰਜ਼ ਵਿਚ ਫੜੇ ਗਏ ਲੋਕਾਂ ਦੇ ਨਾਂ ਹਨ। ਹਿੰਸਾ ਦੇ ਮਾਮਲੇ ਵਿਚ ਪੁਲਿਸ ਨੇ ਹੁਣ ਤਕ 38 ਐਫਆਈਆਰ ਦਰਜ ਕਰ ਲਈ ਹੈ।
ਇਹ ਵੀ ਪੜ੍ਹੋ: Budget 2021: ਦੋ ਮਹੀਨਿਆਂ ਤੋਂ ਦਿੱਲੀ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਬਜਟ ਵਿਚ ਕੀ ਮਿਲਿਆ? ਜਾਣੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Delhi Police: ਦਿੱਲੀ ਪੁਲਿਸ ਨੇ ਗਣਤੰਤਰ ਦਿਹਾੜੇ ‘ਚ ਹਿੰਸਾ ਕਰਨ ਵਾਲੇ 100 ਤੋਂ ਵਧ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਜਾਰੀ ਕੀਤੀ ਲਿਸਟ
ਏਬੀਪੀ ਸਾਂਝਾ
Updated at:
02 Feb 2021 08:10 AM (IST)
ਗਣਤੰਤਰ ਦਿਵਸ ਦੀ ਟ੍ਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਵਿੱਚ ਸ਼ਾਮਲ 120 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
- - - - - - - - - Advertisement - - - - - - - - -