ਨਵੀਂ ਦਿੱਲੀ: ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਵੱਖੋ-ਵੱਖਰੀਆਂ ਸੀਮਾਵਾਂ ਉੱਤੇ ਹਜ਼ਾਰਾਂ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਰਾਸ਼ਟਰੀ ਰਾਜਧਾਨੀ ’ਚ ਅੱਜ ਸ਼ੁੱਕਰਵਾਰ ਨੂੰ ਵੀ ਕਈ ਰਾਹ ਆਵਾਜਾਈ ਲਈ ਬੰਦ ਹਨ। ਪੀਟੀਆਈ ਅਨੁਸਾਰ ਦਿੱਲੀ ਟ੍ਰੈਫ਼ਿਕ ਪੁਲਿਸ ਨੇ ਟਵਿਟਰ ਰਾਹੀਂ ਲੋਕਾਂ ਨੂੰ ਕੁਝ ਰਾਹ ਬੰਦ ਹੋਣ ਬਾਰੇ ਜਾਣਕਾਰੀ ਦਿੱਤੀ ਹੈ ਤੇ ਅਸੁਵਿਧਾ ਤੋਂ ਬਚਣ ਲਈ ਉਨ੍ਹਾਂ ਨੂੰ ਬਦਲਵੇਂ ਰਸਤਿਆਂ ਤੋਂ ਜਾਣ ਦੀ ਸਲਾਹ ਦਿੱਤੀ ਹੈ।
ਵੱਖ-ਵੱਖ ਰਾਜਾਂ ਦੇ ਹਜ਼ਾਰਾਂ ਕਿਸਾਨ ਪਿਛਲੇ ਲਗਪਗ ਦੋ ਹਫ਼ਤਿਆਂ ਤੋਂ ਦਿੱਲੀ ਦੇ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਚਿੱਲਾ (ਦਿੱਲੀ-ਨੌਇਡਾ) ਬਾਰਡਰ ਉੱਤੇ ਪ੍ਰਦਰਸ਼ਨ ਕਰ ਰਹੇ ਹਨ। ਦਿੱਲੀ ਟ੍ਰੈਫ਼ਿਕ ਪੁਲਿਸ ਨੇ ਕਈ ਟਵੀਟਸ ਰਾਹੀਂ ਦੱਸਿਆ ਕਿ ਟਿਕਰੀ ਤੇ ਢਾਂਸਾ ਬਾਰਡਰ ਆਵਾਜਾਈ ਲਈ ਬੰਦ ਹੈ, ਜਦ ਕਿ ਝਟੀਕਰਾ ਬਾਰਡਰ ਕੇਵਲ ਦੋ-ਪਹੀਆ ਵਾਹਨਾਂ ਤੇ ਪੈਦਲ ਚੱਲਣ ਵਾਲਿਆਂ ਲਈ ਖੁੱਲ੍ਹਾ ਹੈ।
ਹਰਿਆਣਾ ਜਾਣ ਵਾਲੇ ਵਾਹਨ ਝਾਰੌਦਾ, ਦੌਰਾਲਾ, ਕਾਪਸਹੇੜਾ, ਬੜੂਸਰਾਏ, ਰਜੋਕਰੀ ਰਾਸ਼ਟਰੀ ਰਾਜਮਾਰ-8, ਬਿਜਵਾਸਨ-ਬਜਘੇੜਾ, ਪਾਲਮ ਵਿਹਾਰ, ਡੁੰਡਾਹੇੜਾ ਬਾਰਡਰ ਵੱਲੋਂ ਜਾ ਸਕਦੇ ਹਨ। ਕਿਸਾਨ ਸੰਗਠਨਾਂ ਨੇ ਮੰਗਾਂ ਨਾ ਮੰਨੇ ਜਾਣ ’ਤੇ ਦੇਸ਼ ਦੇ ਵਿਭਿੰਨ ਰੇਲ-ਰੂਟਾਂ ਤੇ ਰਾਜ-ਮਾਰਗਾਂ ਨੂੰ ਰੋਕਣ ਦੀ ਚੇਤਾਵਨੀ ਦਿੱਤੀ ਹੈ।
ਉੱਧਰ, ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਦੇ ਮੈਂਬਰਾਂ ਨੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਵੱਲ ਚਾਲੇ ਪਾ ਦਿੱਤੇ ਹਨ। ਕਿਸਾਨਾਂ ਦਾ ਅੰਦੋਲਨ ਅੱਜ ਸ਼ੁੱਕਰਵਾਰ ਨੂੰ 16ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਕਿਸਾਨ ਸਮਿਤੀ ਦੇ ਐਸਐਸ ਪੰਧੇਰ ਨੇ ਕਿਹਾ ਕਿ ਲਗਭਗ 700 ਟ੍ਰੈਕਟਰ-ਟ੍ਰਾਲੀਆਂ ਦਿੱਲੀ ਦੀ ਕੁੰਡਲੀ ਸੀਮਾ ਵੱਲ ਵਧ ਰਹੀਆਂ ਹਨ।
ਕਿਸਾਨਾਂ ਦਾ ਹੜ੍ਹ ਵੇਖ ਐਕਸ਼ਨ 'ਚ ਦਿੱਲੀ ਪੁਲਿਸ, ਐਡਵਾਈਜ਼ਰੀ ਜਾਰੀ
ਏਬੀਪੀ ਸਾਂਝਾ
Updated at:
11 Dec 2020 03:15 PM (IST)
ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਵੱਖੋ-ਵੱਖਰੀਆਂ ਸੀਮਾਵਾਂ ਉੱਤੇ ਹਜ਼ਾਰਾਂ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਰਾਸ਼ਟਰੀ ਰਾਜਧਾਨੀ ’ਚ ਅੱਜ ਸ਼ੁੱਕਰਵਾਰ ਨੂੰ ਵੀ ਕਈ ਰਾਹ ਆਵਾਜਾਈ ਲਈ ਬੰਦ ਹਨ।
- - - - - - - - - Advertisement - - - - - - - - -