ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪਿਛਲੇ ਦਿਨਾਂ ਵਿੱਚ ਇੱਕ ਆਦੇਸ਼ ਜਾਰੀ ਕੀਤਾ, ਜਿਸ ਨਾਲ ਆਯੁਰਵੈਦਿਕ ਤੇ ਯੂਨਾਨੀ ਪ੍ਰਣਾਲੀ ਦੇ ਡਾਕਟਰਾਂ ਨੂੰ ਮਰੀਜ਼ਾਂ ਦੀ ਸਰਜਰੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਭਰ ਦੇ ਡਾਕਟਰਾਂ ਨੂੰ ਦੋ ਸਮੂਹਾਂ ਵਿੱਚ ਵੰਡ ਦਿੱਤਾ ਤੇ ਹੁਣ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਹੜਤਾਲ ਦਾ ਐਲਾਨ ਕਰ ਦਿੱਤਾ। ਹੜਤਾਲ ਦਾ ਪ੍ਰਭਾਵ ਹਰ ਪਾਸੇ ਨਜ਼ਰ ਆ ਰਿਹਾ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਹੜਤਾਲ ਦੌਰਾਨ ਪ੍ਰਾਈਵੇਟ ਹਸਪਤਾਲ, ਡਾਇਗਨੋਸਟਿਕ ਸੈਂਟਰ, ਪੈਥੋਲੋਜੀ ਬੰਦ ਰਹੇਗੀ। ਇਸ ਦੌਰਾਨ ਸੂਬੇ ਦੇ ਨਿੱਜੀ ਹਸਪਤਾਲ ਵਿੱਚ ਓਪੀਡੀ ਨਹੀਂ ਖੁੱਲ੍ਹੇਗੀ। ਐਮਰਜੈਂਸੀ ਤੇ ਕੋਵਿਡ ਨੂੰ ਛੱਡ ਕੇ ਸਾਰੀਆਂ ਸੇਵਾਵਾਂ ਮੁਅੱਤਲ ਰਹਿਣਗੀਆਂ। ਹੜਤਾਲ ਸਰਕਾਰੀ ਹਸਪਤਾਲਾਂ ‘ਤੇ ਵੀ ਹੋਵੇਗੀ।

Medical college Fees in Punjab: ਫੀਸਾਂ ਦੇਣੀਆਂ ਹੋਈਆਂ ਔਖੀਆਂ, ਪੰਜਾਬ 'ਚ 441 ਵਿਦਿਆਰਥੀਆਂ ਛੱਡੀ ਡਾਕਟਰੀ ਦੀ ਪੜ੍ਹਾਈ

ਆਯੂਸ਼ ਮੰਤਰਾਲੇ ਅਧੀਨ ਭਾਰਤੀ ਮੈਡੀਕਲ ਪ੍ਰਣਾਲੀਆਂ ਦੇ ਨਿਯਮ ਨਾਲ ਜੁੜੀ ਕਾਨੂੰਨੀ ਇਕਾਈ ਸੀਸੀਆਈਐਮ ਨੇ 20 ਨਵੰਬਰ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ 39 ਆਮ ਸਰਜਰੀ ਪ੍ਰਕਿਰਿਆਵਾਂ ਦੀ ਸੂਚੀ ਦਿੱਤੀ, ਜਿਨ੍ਹਾਂ ਚੋਂ 19 ਪ੍ਰਕਿਰਿਆਵਾਂ ਅੱਖਾਂ, ਨੱਕ, ਕੰਨ ਤੇ ਗਲ਼ੇ ਨਾਲ ਸਬੰਧਤ ਹਨ। ਇਸ ਲਈ, ਸੈਂਟਰਲ ਕੌਂਸਲ ਆਫ਼ ਇੰਡੀਅਨ ਮੈਡੀਸਨ (ਪੋਸਟ ਗ੍ਰੈਜੂਏਟ ਆਯੁਰਵੈਦ ਸਿੱਖਿਆ) ਐਕਟ, 2016 ਨੂੰ ਸੋਧਿਆ ਗਿਆ ਸੀ। ਆਈਐਮਏ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਵਿੱਚ ਸਰਕਾਰ ਦੇ ਫੈਸਲੇ ‘ਤੇ ਸਖ਼ਤ ਇਤਰਾਜ਼ ਜਤਾਇਆ ਤੇ ਇਸ ਨੂੰ ਮਿਕਸੋਪੈਥੀ ਦੱਸਿਆ।

ਆਈਐਮਏ ਨੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਮੈਡੀਕਲ ਪ੍ਰਣਾਲੀਆਂ ਦੇ ਮਿਸ਼ਰਣ ਨੂੰ ਇੱਕ ਕਦਮ ਪਿੱਛੇ ਲੈ ਜਾਣ ਵਾਲਾ ਫੈਸਲਾ ਕਰਾਰ ਦਿੱਤਾ। ਇਸ ਤੋਂ ਪਹਿਲਾਂ ਸਰਜਰੀ ਸਿਰਫ ਐਲੋਪੈਥੀ ਦੇ ਢੰਗ ਦਾ ਅਧਿਐਨ ਕਰਨ ਵਾਲੇ ਸਿਰਫ ਡਾਕਟਰ ਹੀ ਕਰ ਰਹੇ ਹਨ।

ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ, ਕਿਸਾਨਾਂ ਨੇ ਮਾਰੀ ਦਿੱਲੀ ਵੱਲ ਦਹਾੜ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904