ਨਵੀਂ ਦਿੱਲੀ: ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਦੌਰਾਨ ਫੋਰਸ ਨੂੰ ਲੀਡ ਕਰਨ ਵਾਲੇ ਦੋ ਆਈਪੀਐਸ ਅਧਿਕਾਰੀ ਕੋਰੋਨਾ ਪੌਜ਼ੇਟਿਵ ਨਿੱਕਲੇ ਹਨ। ਇਨ੍ਹਾਂ ਅਫਸਰਾਂ 'ਚ ਆਊਟਰ ਨੌਰਥ ਦੇ ਡੀਸੀਪੀ ਗੌਰਵ ਤੇ ਐਡੀਸ਼ਨਲ ਡੀਸੀਪੀ ਘਨਸ਼ਿਆਮ ਬਾਂਸਲ ਹਨ। ਜੋ ਜਾਂਚ ਰਿਪੋਰਟ 'ਚ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਹ ਦੋਵੇਂ ਅਫਸਰ ਹੋਮ ਆਇਸੋਲੇਸ਼ਨ 'ਚ ਚਲੇ ਗਏ ਹਨ।
ਸਰਕਾਰ ਦਾ ਪ੍ਰਸਤਾਵ ਖਾਰਜ ਕਰਨ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਨੂੰ ਦੇਸ਼ਵਿਆਪੀ ਬਣਾਉਣ ਦੀ ਚੇਤਾਵਨੀ ਦੇ ਦਿੱਤੀ ਹੈ। ਸਾਫ ਸ਼ਬਦਾਂ 'ਚ ਕਹਿ ਦਿੱਤਾ ਹੈ ਕਿ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਉਹ ਡਟੇ ਰਹਿਣਗੇ। ਅੰਦੋਲਨ ਲੰਬਾ ਚੱਲੇਗਾ ਤਾਂ ਇਸ ਦੇ ਇੰਤਜ਼ਾਮ ਵੀ ਦਿੱਲੀ ਦੇ ਵੱਖ-ਵੱਖ ਬਾਰਡਰਸ 'ਤੇ ਮੁਕੰਮਲ ਦਿਖਾਈ ਦੇ ਰਹੇ ਹਨ।
450 ਕਿਲੋਮੀਟਰ ਦੂਰ ਪੰਜਾਬ ਤੋਂ ਘੋੜਿਆਂ ਦੀ ਸਵਾਰੀ ਕਰਦਾ ਗੁਰੂ ਨਾਨਕ ਦਲ ਮੰਡੀਆ ਦਾ ਜੱਥਾ ਦਿੱਲੀ ਬਾਰਡਰ 'ਤੇ ਪਹੁੰਚ ਗਿਆ ਹੈ। ਕੁੰਡਲੀ ਬਾਰਡਰ ਦੇ ਕਰੀਬ ਇਸ ਜਥੇ ਨੇ ਡੇਰਾ ਜਮਾਉਂਦਿਆਂ ਕਿਸਾਨਾਂ ਦੀ ਮਦਦ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਲਈ ਲੰਗਰ ਪੱਕ ਰਹੇ ਹਨ।
ਲਗਾਤਾਰ ਵਧ ਰਹੀ ਕਿਸਾਨਾਂ ਦੀ ਸੰਖਿਆ:
ਖੇਤੀ ਕਾਨੂੰਨ 'ਤੇ ਸਰਕਾਰ ਨਾਲ ਜਿਵੇਂ ਖਿੱਚੋਤਾਣ ਵਧ ਰਹੀ ਹੈ ਉਵੇਂ ਹੀ ਦਿੱਲੀ ਸਰਹੱਦਾਂ 'ਤੇ ਕਿਸਾਨਾਂ ਦੀ ਗਿਣਤੀ ਵਧ ਰਹੀ ਹੈ। ਦਿੱਲੀ 'ਚ ਸਿੰਘੂ ਬਾਰਡਰ 'ਤੇ ਕਿਸਾਨਾਂ ਨੇ ਅੰਦੋਲਨਕਾਰੀਆਂ ਲਈ ਵੱਡਾ ਮੰਚ ਬਣਾਇਆ ਗਿਆ ਹੈ। ਜਿਸ 'ਤੇ ਹਜ਼ਾਰਾਂ ਦੀ ਸੰਖਿਆਂ 'ਚ ਕਿਸਾਨ ਬੈਠੇ ਦਿਖਾਈ ਦੇ ਰਹੇ ਹਨ।
ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਰਾਂਗਾਂ ਜਨ ਅੰਦੋਲਨ: ਅੰਨਾ ਹਜਾਰੇ ਦੀ ਕੇਂਦਰ ਨੂੰ ਚੇਤਾਵਨੀ
ਆਪਣੇ ਵਿਆਹ 'ਚ ਅਨੋਖਾ ਕੰਮ ਕਰਕੇ ਬੌਕਸਰ ਦਾ ਕਿਸਾਨ ਅੰਦੋਲਨ ਨੂੰ ਸਮਰਥਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ