ਨਵੀਂ ਦਿੱਲੀ: ਨਵੇਂ ਟ੍ਰੈਫਿਕ ਨਿਯਮ ਆਉਣ ਤੋਂ ਬਾਅਦ ਵਧੇ ਹੋਏ ਜ਼ੁਰਮਾਨੇ ਨੂੰ ਲੈ ਕੇ ਕਈ ਤਰ੍ਹਾਂ ਦੀ ਖ਼ਬਰਾਂ ਆ ਰਹੀਆਂ ਹਨ। ਇਸ ਦੌਰਾਨ ਦਿੱਲੀ ਪੁਲਿਸ ਦੀ ਜੁਆਇੰਟ ਕਮਿਸ਼ਨਰ ਮੀਨੂ ਚੌਧਰੀ ਨੇ ਵੱਡਾ ਐਲਾਨ ਕੀਤਾ ਹੈ। ਇਸ ਮੁਤਾਬਕ ਕੋਈ ਵੀ ਪੁਲਿਸ-ਕਰਮੀ ਜੇਕਰ ਡਿਊਟੀ ਦੌਰਾਨ ਜਾਂ ਆਪਣੇ ਨਿੱਜੀ ਵਾਹਨ ਨਾਲ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਨੂੰ ਦੁੱਗਣਾ ਜ਼ੁਰਮਾਨਾ ਦੇਣਾ ਹੋਵੇਗਾ।
ਇਸ ਨਿਰਦੇਸ਼ ਦੀ ਇੱਕ ਕਾਪੀ ਦਿੱਲੀ ਪੁਲਿਸ ਦੀ ਹਰ ਯੂਨਿਟ ਨੂੰ ਭੇਜੀ ਗਈ ਹੈ ਤਾਂ ਜੋ ਵਿਭਾਗ ਦੇ ਹਰ ਇੱਕ ਅਧਿਕਾਰੀ ਨੂੰ ਇਸ ਦੀ ਜਾਣਕਾਰੀ ਦਿੱਤੀ ਜਾ ਸਕੇ। ਜਾਰੀ ਹੋਏ ਹੁਕਮ ਤੋਂ ਬਾਅਦ ਕੁਝ ਪੁਲਿਸ-ਕਰਮੀ ਪ੍ਰੇਸ਼ਾਨ ਨਜ਼ਰ ਆਏ। ਉਧਰ ਹੀ ਕੁਝ ਪੁਲਿਸ ਕਰਮੀਆਂ ਦਾ ਕਹਿਣਾ ਹੈ ਕਿ ਐਮਰਜੈਂਸੀ ਦੀ ਸਥਿਤੀ ‘ਚ ਨਿਯਮਾਂ ਦਾ ਪਾਲਣ ਕਿਵੇਂ ਕੀਤਾ ਜਾਵੇ? ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਐਮਰਜੈਂਸੀ ਦੀ ਸਥਿਤੀ ‘ਚ ਨਿਯਮਾਂ ਦਾ ਉਲੰਘਣ ਹੋ ਜਾਂਦਾ ਹੈ।
ਉਧਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰੈਫਿਕ ਨਿਯਮ ਲਾਗੂ ਕਰਾਉਣ ਵਾਲੇ ਹੀ ਨਿਯਮ ਤੋੜਨਗੇ ਤਾਂ ਸਮਾਜ ‘ਚ ਇਸ ਦਾ ਕੀ ਸੁਨੇਹਾ ਜਾਵੇਗਾ। ਅਕਸਰ ਵੇਖਿਆ ਜਾਂਦਾ ਹੈ ਕਿ ਡਿਊਟੀ ‘ਤੇ ਪੁਲਿਸ ਕਰਮੀ ਬਗੈਰ ਹੈਲਮੈਟ ਬਾਈਕ ਚਲਾਉਂਦੇ ਹਨ ਜਾਂ ਫਿਰ ਨਿਯਮਾਂ ਦਾ ਪਾਲਣ ਨਹੀ ਕਰਦੇ। ਇਹੀ ਕਾਰਨ ਹੈ ਕਿ ਪੁਲਿਸ ਕਰਮੀਆਂ ਵੱਲੋਂ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ‘ਤੇ ਦੁੱਗਣਾ ਜ਼ੁਰਮਾਨਾ ਦੇਣਾ ਪਵੇਗਾ।
ਟ੍ਰੈਫਿਕ ਨਿਯਮ ਤੋੜਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਭਰਨਾ ਪਵੇਗਾ ਦੁੱਗਣਾ ਜ਼ੁਰਮਾਨਾ
ਏਬੀਪੀ ਸਾਂਝਾ
Updated at:
04 Sep 2019 03:56 PM (IST)
ਦਿੱਲੀ ਪੁਲਿਸ ਦੀ ਜੁਆਇੰਟ ਕਮਿਸ਼ਨਰ ਮੀਨੂ ਚੌਧਰੀ ਨੇ ਵੱਡਾ ਐਲਾਨ ਕੀਤਾ ਹੈ। ਇਸ ਮੁਤਾਬਕ ਕੋਈ ਵੀ ਪੁਲਿਸ-ਕਰਮੀ ਜੇਕਰ ਡਿਊਟੀ ਦੌਰਾਨ ਜਾਂ ਆਪਣੇ ਨਿੱਜੀ ਵਾਹਨ ਨਾਲ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਨੂੰ ਦੁੱਗਣਾ ਜ਼ੁਰਮਾਨਾ ਦੇਣਾ ਹੋਵੇਗਾ।
- - - - - - - - - Advertisement - - - - - - - - -