ਨਵੀਂ ਦਿੱਲੀ: ਮਨੀ ਲੌਂਡ੍ਰਿੰਗ ਮਾਮਲੇ ‘ਚ ਕਰਨਾਟਕ ਦੇ ਕਾਂਗਰਸ ਨੇਤਾ ਡੀਕੇ ਸ਼ਿਵਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਡੀਕੇ ਨੇ ਕਿਹਾ ਕਿ ਤਿੰਨ ਫਲੈਟਾਂ ‘ਚ ਮਿਲਿਆ ਸਾਰਾ ਪੈਸਾ ਉਨ੍ਹਾਂ ਦਾ ਨਹੀਂ ਹੈ। ਸ਼ਿਵਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਸਿਰਫ 41 ਲੱਖ 3600 ਰੁਪਏ ਹਨ। ਦੱਸਿਆ ਜਾ ਰਿਹਾ ਹੈ ਕਿ ਡੀਕੇ ਸ਼ਿਵਕੁਮਾਰ ਈਡੀ ਦੀ ਪੁੱਛਗਿੱਛ ‘ਚ ਸਾਥ ਨਹੀਂ ਦੇ ਰਹੇ। ਈਡੀ ਨੇ ਉਨ੍ਹਾਂ ਨੂੰ ਕਈ ਸਵਾਲ ਕੀਤੇ।

ਡੀਕੇ ਨੂੰ ਅੱਜ ਈਡੀ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਜਾਣਾ ਹੈ ਜਿੱਥੇ ਉਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਸ਼ਿਵਕੁਮਾਰ ਤੋਂ ਦਿੱਲੀ ‘ਚ ਪਿਛਲੇ ਚਾਰ ਦਿਨ ਤੋਂ ਪੁੱਛਗਿੱਛ ਚਲ ਰਹੀ ਹੈ। ਕੱਲ੍ਹ ਰਾਤ ਉਨ੍ਹਾਂ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੇ ਵਰਕਰਾਂ ਨੇ ਖੂਬ ਹੰਗਾਮਾ ਕੀਤਾ।




ਅਸਲ ‘ਚ ਸਾਲ 2017 ‘ਚ ਇਨਕਮ ਟੈਕਸ ਵਿਭਾਗ ਨੇ ਸ਼ਿਵਕੁਮਾਰ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਦਿੱਲੀ ‘ਚ ਉਨ੍ਹਾਂ ਦੇ ਇੱਕ ਟਿਕਾਣੇ ਤੋਂ ਅੱਠ ਕਰੋੜ ਨਕਦੀ ਮਿਲੀ ਸੀ। ਇਨਕਮ ਟੈਕਸ ਵਿਭਾਗ ਨੇ ਕੋਰਟ ‘ਚ ਚਾਰਜਸ਼ੀਟ ਦਾਇਰ ਕੀਤੀ ਸੀ। ਈਡੀ ਨੇ ਸ਼ਿਵਕੁਮਾਰ ‘ਤੇ ਮਨੀ ਲੌਂਡ੍ਰਿੰਗ ਦਾ ਮਾਮਲਾ ਦਰਜ ਕੀਤਾ ਸੀ। ਬਾਅਦ ‘ਚ ਡੀਕੇ ਸ਼ਿਵਕੁਮਾਰ ਨੇ ਕੋਰਟ ਦਾ ਦਰਵਾਜਾ ਖੜਕਾਇਆ ਸੀ।