ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤਾਹਿਰ ਹੁਸੈਨ ਨੂੰ ਬਚਾਉਣ ਦੀ ਜ਼ਰੂਰਤ ਨਹੀਂ ਸੀ। 24-25 ਫਰਵਰੀ ਦੀ ਦਰਮਿਆਨੀ ਰਾਤ ਨੂੰ ਕੌਂਸਲਰ ਦੇ ਫੱਸੇ ਹੋਣ ਦੀ ਖ਼ਬਰ ਪੁਲਿਸ ਨੂੰ ਮਿਲੀ ਸੀ। ਪੜਤਾਲ ਕਰਨ 'ਤੇ ਇਹ ਪਾਇਆ ਗਿਆ ਕਿ ਕੌਂਸਲਰ ਆਪਣੇ ਘਰ ਵਿੱਚ ਸੁਰੱਖਿਅਤ ਸੀ।


ਇਸ ਤੋਂ ਪਹਿਲਾ ਦਿੱਲੀ ਦੇ ਐਡੀਸ਼ਨਲ ਸੀਪੀ (ਅਪਰਾਧ) ਏਕੇ ਸਿੰਗਲਾ ਨੇ ਕਿਹਾ ਸੀ ਕਿ ਹਿੰਸਾ ਦੌਰਾਨ ਕੱਢੇ ਗਏ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਨੂੰ ਬਚਾਇਆ ਗਿਆ ਸੀ। ਉਸਨੇ ਦੱਸਿਆ ਕਿ 24-25 ਫਰਵਰੀ ਦੀ ਰਾਤ ਨੂੰ ਤਾਹਿਰ ਹੁਸੈਨ ਉਥੇ ਫਸ ਗਿਆ ਸੀ। ਉਸ ਨੂੰ ਉਥੋਂ ਬਾਹਰ ਕੱਢਿਆ ਗਿਆ ਸੀ। ਹਿੰਸਾ ਦੇ ਦੋਸ਼ ਵਿੱਚ, ਤਾਹਿਰ ਹੁਸੈਨ ਨੇ ਵੀ ਇਹੀ ਕਿਹਾ ਸੀ ਕਿ ਉਸਨੇ ਪੁਲਿਸ ਨੂੰ ਕਾਲ ਕੀਤੀ ਸੀ।

27 ਫਰਵਰੀ ਨੂੰ ਤਾਹਿਰ ਹੁਸੈਨ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ
ਹਾਲਾਂਕਿ, ਹਿੰਸਾ ਦੇ ਦੋਸ਼ ਦਾਇਰ ਕੀਤੇ ਜਾਣ ਤੋਂ ਬਾਅਦ ਤਾਹਿਰ ਫਰਾਰ ਹੈ। ਉਸਨੇ ਇਹ ਵੀ ਕਿਹਾ ਸੀ ਕਿ ਉਹ ਪੁਲਿਸ ਦੀ ਜਾਂਚ ਵਿੱਚ ਮਦਦ ਕਰੇਗਾ ਪਰ ਫਰਾਰ ਹੋ ਗਿਆ। ਪੁਲਿਸ ਦੇ ਹੱਥ ਖਾਲੀ ਹਨ। ਤਾਹਿਰ ਹੁਸੈਨ ਨੂੰ ਗ੍ਰਿਫਤਾਰ ਕਰਨ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਦਿੱਤੀ ਗਈ ਹੈ। 27 ਫਰਵਰੀ ਨੂੰ ਹਿੰਸਾ ਵਿੱਚ ਮਾਰੇ ਗਏ ਆਈਬੀ ਅਧਿਕਾਰੀ ਅੰਕਿਤ ਸ਼ਰਮਾ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਤਾਹਿਰ ਹੁਸੈਨ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ।