ਰੌਬਟ
ਚੰਡੀਗੜ੍ਹ: ਜਹਾਜ਼ ਰਾਹੀਂ ਘੱਟ ਸਮੇਂ ਵਿੱਚ ਤੁਸੀਂ ਲੰਬੀ ਦੂਰੀ ਨੂੰ ਪੂਰਾ ਕਰ ਸਕਦੇ ਹੋ ਪਰ ਹਵਾਈ ਯਾਤਰਾ ਦੌਰਾਨ ਕੁਝ ਸ਼ਬਦ ਹਮੇਸ਼ਾ ਤੁਹਾਨੂੰ ਸੁਣਨ ਨੂੰ ਮਿਲਦੇ ਹੋਣਗੇ। ਜਿਨ੍ਹਾਂ ਦਾ ਮਤਲਬ ਜਾਣਨਾ ਬਹੁਤ ਮਹੱਤਵਪੂਰਨ ਹੈ। ਜੇ ਤੁਸੀਂ ਹਵਾਈ ਯਾਤਰਾ ਕਰਦਿਆਂ ਇਨ੍ਹਾਂ ਚੀਜ਼ਾਂ ਦੇ ਅਰਥ ਸਮਝ ਲਵੋ, ਤਾਂ ਤੁਹਾਡੀ ਯਾਤਰਾ ਸੌਖੀ ਹੋ ਸਕਦੀ ਹੈ।


ਆਓ ਜਾਣਦੇ ਹਾਂ ਹਵਾਈ ਜਹਾਜ਼ ਨਾਲ ਸਬੰਧਤ ਮਹੱਤਵਪੂਰਨ ਸ਼ਬਦਾਵਲੀ-

ਹਵਾਈ ਯਾਤਰਾ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ -
ਏਅਰਪੋਰਟ 'ਤੇ ਰਵਾਨਗੀ
ਜਹਾਜ਼ ਵਿੱਚ ਚੜ੍ਹਨਾ ਯਾਨੀ ਬੋਰਡਿੰਗ
ਮੰਜ਼ਲ 'ਤੇ ਪਹੁੰਚਣਾ ਯਾਨੀ ਅਰਾਇਵਲ

ਜੇ ਤੁਸੀਂ ਹਵਾਈ ਯਾਤਰਾ ਕਰ ਰਹੇ ਹੋ ਜਾਂ ਕਰਨ ਦੀ ਸੋਚ ਰਹੇ ਹੋ ਤਾਂ ਇਹ ਚੀਜ਼ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ।

ਟਰਮੀਨਲ (Treminal)
ਹਰ ਏਅਰਪੋਰਟ 'ਤੇ ਟਰਮੀਨਲ ਹੁੰਦੇ ਹਨ। ਇਨ੍ਹਾਂ ਨੂੰ ਟਰਮੀਨਲ -1 ਤੇ ਟਰਮੀਨਲ -2  ਮੌਜੂਦ ਗਿਣਤੀ ਮੁਤਾਬਕ ਕਿਹਾ ਜਾਂਦਾ ਹੈ।

ਰਵਾਨਗੀ ਗੇਟ (Departure Gate)-ਉਹ ਗੇਟ ਜਿਸ ਰਾਹੀਂ ਤੁਸੀਂ ਏਅਰਪੋਰਟ ਵਿੱਚ ਦਾਖਲ ਹੋਵੋਗੇ।

ਚੈੱਕ ਇਨ (check-in)- ਉਹ ਪ੍ਰਕਿਰਿਆ ਜਿਸ ਰਾਹੀਂ ਤੁਸੀਂ ਯਾਤਰਾ ਦੀ ਸ਼ੁਰੂਆਤ ਕਰਦੇ ਹੋ।

Luggage ਯਾਨੀ ਸਾਮਾਨ।

ਚੈੱਕ-ਇਨ ਕਾਉਂਟਰ-ਹਰ ਹਵਾਈ ਕੰਪਨੀ ਦਾ ਕਾਉਂਟਰ ਏਅਰਪੋਰਟ ਦੇ ਅੰਦਰ ਮੌਜੂਦ ਹੁੰਦਾ ਹੈ, ਜਿਸ ਵਿੱਚ ਯਾਤਰਾ ਨਾਲ ਜੁੜੀ ਸਾਰੀ ਜਾਣਕਾਰੀ ਉਪਲਬਧ ਹੁੰਦੀ ਹੈ। ਯਾਤਰੀ ਨੂੰ ਚੈੱਕ-ਇਨ ਉਸੇ ਏਅਰ ਲਾਈਨ ਕਾਉਂਟਰ ਤੋਂ ਕਰਨਾ ਹੁੰਦਾ ਹੈ ਜਿਸ 'ਚ ਸਫਰ ਕਰ ਰਿਹਾ ਹੈ।

ਚੈੱਕ ਇਨ ਲੱਗੇਜ- ਉਹ ਸਾਮਾਨ ਜਿਸ ਦਾ ਭਾਰ 10 ਕਿਲੋਗ੍ਰਾਮ ਤੋਂ ਤਕਰੀਬਨ 25 ਕਿਲੋਗ੍ਰਾਮ ਤਕ ਹੋ ਸਕਦਾ ਹੈ। ਇਹ ਸਾਮਾਨ ਲੱਗੇਜ ਚੈੱਕ-ਇਨ ਕਾਉਂਟਰ ਰਾਹੀਂ ਹੀ ਅੰਦਰ ਜਾਂਦਾ ਹੈ।

ਕੈਬਿਨ ਲੱਗੇਜ- ਇਸ ਨੂੰ ਯਾਤਰੀ ਜਹਾਜ਼ ਦੇ ਅੰਦਰ ਲੈ ਜਾ ਸਕਦੇ ਹਨ। ਇਸ 'ਚ ਹੈਂਡ ਬੈਗ ਤੇ ਪਰਸ ਆਦਿ ਸ਼ਾਮਲ ਹੁੰਦੇ ਹਨ।

ਬੋਰਡਿੰਗ ਪਾਸ- ਇਹ ਉਹ ਪਾਸ ਹੁੰਦਾ ਹੈ ਜੋ ਇੱਕ ਯਾਤਰੀ ਟਿਕਟ ਦੇ ਵੇਰਵਿਆਂ ਨੂੰ ਦਰਸਾਉਣ ਦੇ ਬਾਅਦ ਪ੍ਰਾਪਤ ਕਰਦਾ ਹੈ। ਇਹ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਨਾਲ ਹੀ ਤੁਸੀਂ ਯਾਤਰਾ ਕਰ ਸਕਦੇ ਹੋ।

ਸੁਰੱਖਿਆ ਚੈੱਕ-ਇਨ (Security Check-in)
ਬੋਰਡਿੰਗ ਪਾਸ ਤੋਂ ਬਾਅਦ ਸੁਰੱਖਿਆ ਜਾਂਚ ਕੀਤੀ ਜਾਂਦੀ ਹੈ ਜਿਸ ਵਿੱਚ ਤੁਹਾਡੀ ਅਤੇ ਤੁਹਾਡੇ ਸਾਮਾਨ ਦੀ ਜਾਂਚ ਕੀਤੀ ਜਾਂਦੀ ਹੈ।

ਬੋਰਡਿੰਗ ਗੇਟ
ਇਹ ਉਹ ਗੇਟ ਹੈ ਜਿੱਥੋਂ ਯਾਤਰੀ ਨੂੰ ਏਅਰ ਬੱਸ ਜਾਂ ਉਡਾਣ ਮਿਲਦੀ ਹੈ। ਇਸ ਦੇ ਬਾਹਰ ਇੰਤਜ਼ਾਰ ਲੌਂਜ ਹੈ ਜਿੱਥੇ ਬੋਰਡਿੰਗ ਖੋਲ੍ਹਣ ਤੋਂ ਪਹਿਲਾਂ ਅਰਾਮ ਕੀਤਾ ਜਾ ਸਕਦਾ ਹੈ।

ਕਾਕਪਿਟ - ਜਿੱਥੇ ਜਹਾਜ਼ ਦਾ ਪਾਇਲਟ ਤੇ ਸਹਾਇਕ ਪਾਇਲਟ ਬੈਠਦੇ ਹਨ, ਹਵਾਈ ਜਹਾਜ਼ ਦੇ ਉਸ ਅਗਾਂਹ ਵਾਲੇ ਹਿੱਸੇ ਨੂੰ ਕਾਕਪਿਟ ਕਿਹਾ ਜਾਂਦਾ ਹੈ।

ਕੈਬਿਨ- ਜਹਾਜ਼ ਦੇ ਅੰਦਰ ਦਾ ਉਹ ਹਿੱਸਾ ਜਿੱਥੇ ਯਾਤਰੀ ਬੈਠਦੇ ਹਨ ਤੇ ਯਾਤਰਾ ਕਰਦੇ ਹਨ, ਨੂੰ ਕੈਬਿਨ ਕਿਹਾ ਜਾਂਦਾ ਹੈ।

ਕੈਬਿਨ ਕ੍ਰਿਊ- ਏਅਰ ਹੋਸਟਿਸ ਤੇ ਜੋ ਕੋਈ ਜਹਾਜ਼ ਦੇ ਅੰਦਰ ਯਾਤਰੀਆਂ ਦੀ ਸਹਾਇਤਾ ਕਰਦਾ ਹੈ, ਉਹ ਸਾਰੇ ਕੈਬਿਨ ਕ੍ਰਿਊ ਅਖਵਾਉਂਦੇ ਹਨ।

ਰਨ-ਵੇ - ਜਹਾਜ਼ ਉਡਾਣ ਭਰਨ ਤੋਂ ਪਹਿਲਾ ਜਿਸ ਸੜਕ ਤੇ ਚੱਲਦਾ ਹੈ, ਉਸ ਨੂੰ ਰਨ-ਵੇ ਆਖਦੇ ਹਨ।

ਟੈਕਸੀਇੰਗ - ਜਦੋਂ ਜਹਾਜ਼ ਰਨਵੇ 'ਤੇ ਚੱਲਦਾ ਹੈ, ਤਾਂ ਇਸ ਨੂੰ ਟੈਕਸਇੰਗ ਕਿਹਾ ਜਾਂਦਾ ਹੈ।

ਆਈਸਲ -ਜਹਾਜ਼ ਵਿੱਚ ਦੋ ਸੀਟਾਂ ਦੇ ਵਿਚਕਾਰ ਦੀ ਜਗ੍ਹਾ ਤੇ ਚੱਲਣ ਦੇ ਰਸਤੇ ਨੂੰ ਆਈਸਲ ਕਿਹਾ ਜਾਂਦਾ ਹੈ।

ਓਵਰਹੈੱਡ ਬਿਨ ਜਾਂ ਕੰਪਾਰਟਮੈਂਟ - ਜਹਾਜ਼ ਦਾ ਉਹ ਹਿੱਸਾ ਜੋ ਉਪਰ ਵੱਲ ਹੁੰਦਾ ਹੈ। ਯਾਤਰੀ ਆਪਣਾ ਸਮਾਨ ਉਥੇ ਰੱਖ ਸਕਦੇ ਹਨ।