ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਿਆ, ਛੇਵਾਂ ਮਾਮਲਾ ਆਇਆ ਸਾਹਮਣੇ
ਏਬੀਪੀ ਸਾਂਝਾ | 03 Mar 2020 03:31 PM (IST)
ਜੈਪੁਰ 'ਚ ਭਾਰਤ ਵਿੱਚ ਕੋਰੋਨਾ ਵਾਇਰਸ ਦਾ ਛੇਵਾਂ ਕੇਸ ਸਾਹਮਣੇ ਆਇਆ ਹੈ। ਇਹ ਵਿਅਕਤੀ ਇਟਲੀ ਦਾ ਦੱਸਿਆ ਜਾ ਰਿਹਾ ਹੈ। ਇਸ ਦੀ ਉਮਰ 69 ਸਾਲ ਹੈ। ਇਸ ਕੇਸ ਦੀ ਪੁਸ਼ਟੀ ਐਸਐਮਐਸ ਹਸਪਤਾਲ ਦੇ ਡਾਕਟਰ ਸੁਧੀਰ ਭੰਡਾਰੀ ਨੇ ਕੀਤੀ ਹੈ। ਭੰਡਾਰੀ ਅਨੁਸਾਰ ਮਰੀਜ਼ ਨੂੰ ਗੰਭੀਰ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਨਵੀਂ ਦਿੱਲੀ: ਜੈਪੁਰ 'ਚ ਭਾਰਤ ਵਿੱਚ ਕੋਰੋਨਾ ਵਾਇਰਸ ਦਾ ਛੇਵਾਂ ਕੇਸ ਸਾਹਮਣੇ ਆਇਆ ਹੈ। ਇਹ ਵਿਅਕਤੀ ਇਟਲੀ ਦਾ ਦੱਸਿਆ ਜਾ ਰਿਹਾ ਹੈ। ਇਸ ਦੀ ਉਮਰ 69 ਸਾਲ ਹੈ। ਇਸ ਕੇਸ ਦੀ ਪੁਸ਼ਟੀ ਐਸਐਮਐਸ ਹਸਪਤਾਲ ਦੇ ਡਾਕਟਰ ਸੁਧੀਰ ਭੰਡਾਰੀ ਨੇ ਕੀਤੀ ਹੈ। ਭੰਡਾਰੀ ਅਨੁਸਾਰ ਮਰੀਜ਼ ਨੂੰ ਗੰਭੀਰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਹਸਪਤਾਲ ਦਿੱਲੀ ਵਿੱਚ ਇਟਲੀ ਦੇ ਦੂਤਾਵਾਸ ਨਾਲ ਵੀ ਸੰਪਰਕ 'ਚ ਹੈ ਕਿਉਂਕਿ ਇਟਲੀ ਤੋਂ 18 ਵਿਅਕਤੀਆਂ ਨੇ ਇਸ ਵਿਅਕਤੀ ਨਾਲ ਯਾਤਰਾ ਕੀਤੀ। ਸੋਮਵਾਰ ਨੂੰ ਤੇਲੰਗਾਨਾ ਤੇ ਦਿੱਲੀ 'ਚ ਇੱਕ-ਇੱਕ ਕੇਸ ਸਾਹਮਣੇ ਆਇਆ। ਦੋਵੇਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਬੱਸ ਵਿਚ ਸਵਾਰ ਪੀੜਤ ਨਾਲ ਜਿਨ੍ਹਾਂ 25 ਯਾਤਰੀਆਂ ਨੇ ਸਫਰ ਕੀਤਾ ਸੀ, ਨੂੰ ਤੇਲੰਗਾਨਾ ਸਰਕਾਰ ਉਨ੍ਹਾਂ ਦੀ ਵੀ ਜਾਂਚ ਕਰਵਾ ਰਹੀ ਹੈ।