ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੀਤੇ ਦਿਨੀਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਰਾਹੀਂ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਇਸ ਐਤਵਾਰ ਯਾਨੀ 8 ਮਾਰਚ ਨੂੰ ਸੋਸ਼ਲ ਮੀਡੀਆ ਛੱਡਣ ਬਾਰੇ ਸੋਚ ਰਹੇ ਹਨ। ਇਸ ਬਾਰੇ ਪਤਾ ਲੱਗਦਿਆਂ ਹੀ ਸੋਸ਼ਲ ਮੀਡੀਆ 'ਤੇ ਪ੍ਰਤੀਕ੍ਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ।

ਵਿਰੋਧੀ ਉਨ੍ਹਾਂ ਨੂੰ ਘੇਰ ਰਹੇ ਸੀ, ਕੋਈ ਟ੍ਰੋਲ ਕਰ ਰਿਹਾ ਸੀ ਤੇ ਕੋਈ ਸੋਸ਼ਲ ਮੀਡੀਆ ਨਾ ਛੱਡਣ ਲਈ ਕਹਿ ਰਿਹਾ ਸੀ ਪਰ ਹੁਣ ਇਹ ਸਾਹਮਣੇ ਆਇਆ ਹੈ ਕਿ ਮੋਦੀ ਸੋਸ਼ਲ ਮੀਡੀਆ ਨਹੀਂ ਛੱਡਣਗੇ।


ਪੀਐਮ ਮੋਦੀ ਨੇ ਸੋਸ਼ਲ ਮੀਡੀਆ 'ਤੇ ਕੁਝ ਦੇਰ ਪਹਿਲਾਂ ਟਵੀਟ ਕਰਕੇ ਦੱਸਿਆ ਕਿ ਐਤਵਾਰ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਪੀਐਮ ਮੋਦੀ ਦਾ ਟਵੀਟਰ, ਫੇਸਬੁੱਕ ਤੇ ਇੰਸਟਾਗ੍ਰਾਮ ਮਹਿਲਾਵਾਂ ਚਲਾਉਣਗੀਆਂ।


ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਮਹਿਲਾਵਾਂ ਨੂੰ ਸੋਸ਼ਲ ਮੀਡੀਆ ਦੀ ਕਮਾਨ ਦੇਵਾਂਗਾ, ਜਿਨ੍ਹਾਂ ਸਾਨੂੰ ਪ੍ਰੇਰਿਤ ਕੀਤਾ ਹੈ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਇਹ ਟਵੀਟ ਕੀਤਾ ਸੀ।

ਇਹ ਵੀ ਪੜ੍ਹੋ:

ਪੀਐਮ ਮੋਦੀ ਨੇ ਸੋਸ਼ਲ ਮੀਡੀਆ ਛੱਡਣ ਦਾ ਬਣਾਇਆ ਮਨ, ਤਾਂ ਵਿਰੋਧੀਆਂ ਨੇ ਦਿੱਤੀ ਇਹ ਸਲਾਹ

ਮੋਦੀ ਦੇ 'ਸੋਸ਼ਲ ਮੀਡੀਆ' ਛੱਡਣ 'ਤੇ ਉੱਡਿਆ ਮਜ਼ਾਕ, ਲੋਕ ਬੋਲੇ ਅਮਿਤ ਸ਼ਾਹ ਨੂੰ ਦਿਓ ਪਾਸਵਰਡ