ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਉਣ ਵਾਲੇ ਐਤਵਾਰ ਸੋਸ਼ਲ ਮੀਡੀਆ ਛੱਡ ਸਕਦੇ ਹਨ। ਇਸ ਬਾਰੇ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੋਂ ਜਾਣਕਾਰੀ ਦਿੱਤੀ। ਪੀਐਮ ਮੋਦੀ ਵਲੋਂ ਇਹ ਇੱਛਾ ਜਤਾਉਣ ਤੋਂ ਬਾਅਦ ਵਿਰੋਧੀ ਉਨ੍ਹਾਂ ਨੂੰ ਲੰਮੇ ਹੱਥੀਂ ਲੈ ਕੇ ਨਸੀਹਤ ਦੇ ਰਿਹਾ ਹੈ।


ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ, "ਪ੍ਰਧਾਨ ਮੰਤਰੀ ਤੁਸੀਂ ਨਫਰਤ ਛੱਡ ਦੇਵੋ, ਸੋਸ਼ਲ ਮੀਡੀਆਂ ਛੱਡਣ ਦੀ ਜ਼ਰੂਰਤ ਹੀ ਨਹੀਂ ਪੈਣੀ।


ਉੱਥੇ ਹੀ ਕਾਂਗਰਸ ਦੇ ਬੁਲਾਰੇ ਸੁਰਜੇਵਾਲਾ ਨੇ ਕਿਹਾ ਕਿ,"ਮਾਨਯੋਗ ਪ੍ਰਧਾਨ ਮੰਤਰੀ ਜੀ, ਤੁਹਾਡੇ ਅੱਗੇ ਅਪੀਲ ਹੈ ਕਿ ਤੁਸੀਂ ਆਪਣੀ ਟਰੋਲਸ ਦੀ ਫੌਜ ਨੂੰ ਇਹ ਸਲਾਹ ਦਵੋ ਜੋ ਤੁਹਾਡੇ ਨਾਂ 'ਤੇ ਲੋਕਾਂ ਲਈ ਸੈਕੇਂਡ ਭੱਦੀਸ਼ਬਦਲੀ ਵਰਤਦੇ ਹਨ ਤੇ ਧਮਕਾਉਂਦੇ ਹਨ।


ਇਸ ਤੋਂ ਇਲਾਵਾ ਅਖਿਲੇਸ਼ ਯਾਦਵ, ਬਿਹਾਰ ਦੇ ਡਿਪਟੀ ਸੀਐਮ ਤੇਜਸਵੀ ਯਾਦਵ ਤੇ ਸੀਪੀਆਈ ਆਗੂ ਕਨ੍ਹਈਆ ਕੁਮਾਰ ਨੇ ਵੀ ਟਵੀਟ ਕਰਕੇ ਪੀਐਮ ਮੋਦੀ 'ਤੇ ਤੰਜ ਕੱਸੇ।