ਚੰਡੀਗੜ੍ਹ: ਭਾਰਤ 'ਚ ਕੋਰੋਨਾਵਾਇਰਸ ਦੇ ਦੋ ਹੋਰ ਨਵੇਂ ਕੇਸ ਸਾਹਮਣੇ ਆਉਣ ਨਾਲ ਹਲਚਲ ਮੱਚ ਗਈ ਹੈ। ਇਹ ਕੇਸ ਦਿੱਲੀ ਤੇ ਤੇਲੰਗਾਨਾ 'ਚ ਸਾਹਮਣੇ ਆਏ ਹਨ। ਦਿੱਲੀ 'ਚ ਕੋਰੋਨਾ ਪੌਜ਼ੀਟਿਵ ਪਾਏ ਗਏ ਵਿਅਕਤੀ ਨੇ ਇਟਲੀ ਤੇ ਬ੍ਰਿਟੇਨ ਤੋਂ ਯਾਤਰਾ ਕੀਤੀ ਹੈ, ਜਦੋਂਕਿ ਦੂਜੇ ਵਿਅਕਤੀ ਦੁਲਗਾਨ ਤੋਂ ਤੇਲੰਗਾਨਾ ਵਿੱਚ ਵਾਪਸ ਆਇਆ ਹੈ। ਅਜਿਹੀ ਸਥਿਤੀ ਵਿੱਚ ਜੇਕਰ ਸਰਕਾਰ ਤੇ ਸਿਹਤ ਮੰਤਰਾਲੇ ਨੇ ਸਾਵਧਾਨੀਆਂ ਨਾ ਵਰਤੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।
ਹੁਣ ਤੱਕ ਦੁਨੀਆ ਦੇ 67 ਦੇਸ਼ਾਂ 'ਚ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 11 ਦੇਸ਼ਾਂ 'ਚ ਕੋਰੋਨਾਵਾਇਰਸ ਨਾਲ ਮੌਤਾਂ ਹੋਈਆਂ ਹਨ। ਚੀਨ, ਇਰਾਨ, ਇਟਲੀ, ਦੱਖਣੀ ਕੋਰੀਆ ਦੀ ਯਾਤਰਾ ਕਰਨਾ ਜ਼ੋਖਮ ਭਰਪੂਰ ਹੈ। ਇੱਥੇ ਯਾਤਰਾ ਨਾ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜਾਪਾਨ ਤੇ ਹਾਂਗਕਾਂਗ ਦੀ ਯਾਤਰਾ ਤੋਂ ਪਹਿਲਾਂ ਵਿਚਾਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਲਗਪਗ 30 ਦੇਸ਼ਾਂ 'ਚ ਸਾਵਧਾਨੀ ਨਾਲ ਯਾਤਰਾ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਸਭ ਦੇ ਬਾਵਜੂਦ ਭਾਰਤ ਸਰਕਾਰ ਨੇ ਹੁਣ ਤੱਕ ਸਿਰਫ ਦੋ ਦੇਸ਼ਾਂ 'ਚ ਹਵਾਈ ਯਾਤਰਾ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਹੈ। ਇਹ ਦੇਸ਼ ਚੀਨ ਤੇ ਇਰਾਨ ਹਨ।
ਅਜਿਹੀ ਸਥਿਤੀ 'ਚ ਮੋਦੀ ਸਰਕਾਰ ਨੂੰ ਜਲਦੀ ਹੀ 15 ਉੱਚ ਜ਼ੋਖਮ ਵਾਲੇ ਦੇਸ਼ਾਂ ਦੇ ਯਾਤਰੀਆਂ ਦੇ ਈ-ਵੀਜ਼ਾ 'ਤੇ ਪਾਬੰਦੀ ਲਾਉਣ ਦੀ ਜ਼ਰੂਰਤ ਹੈ। ਨਾਲ ਹੀ ਉਨ੍ਹਾਂ 11 ਦੇਸ਼ਾਂ ਦੀ ਯਾਤਰਾ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਦੀ ਜ਼ਰੂਰਤ ਹੈ ਜਿੱਥੇ ਵਾਇਰਸ ਨਾਲ ਮੌਤਾਂ ਹੋਈਆਂ ਹਨ। ਦੇਸ਼ ਵਿਚ ਹੁਣ ਤੱਕ ਕੋਰੋਨਵਾਇਰਸ ਦੇ ਪੰਜ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 2700 ਤੋਂ ਪਾਰ, 80000 ਤੋਂ ਵੱਧ ਸੰਕਰਮਿਤ
ਸਿਵਲ ਐਵੀਏਸ਼ਨ ਦੇ ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਦੇਸ਼ ਦੇ ਸਾਰੇ ਹਵਾਈ ਅੱਡਿਆਂ ਨੂੰ ਇਟਲੀ, ਇਰਾਨ, ਚੀਨ, ਜਾਪਾਨ, ਵੀਅਤਨਾਮ, ਦੱਖਣੀ ਕੋਰੀਆ, ਹਾਂਗ ਕਾਂਗ, ਨੇਪਾਲ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਥਾਈਲੈਂਡ ਤੋਂ ਆਉਣ ਵਾਲੇ ਯਾਤਰੀਆਂ ਦੀ ਸਕ੍ਰੀਨਿੰਗ ਕਰਨ ਦੀ ਹਦਾਇਤ ਕੀਤੀ। ਇਹ ਸਲਾਹਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਾਰੀ ਕੀਤੀ ਗਈ ਹੈ, ਤਾਂ ਜੋ ਕੋਰੋਨਵਾਇਰਸ ਨੂੰ ਰੋਕਿਆ ਜਾ ਸਕੇ।
ਭਾਰਤ ਸਰਕਾਰ ਦੀ ਟਰੈਵਲ ਐਡਵਾਈਜ਼ਰੀ ਮੁਤਾਬਕ ਮੌਜੂਦਾ ਵੀਜ਼ਾ ਤੇ ਈ-ਵੀਜ਼ਾ ਸਿਰਫ ਚੀਨ ਤੇ ਇਰਾਨ ਲਈ ਮੁਅੱਤਲ ਰਹਿਣਗੇ। ਇਸ ਤੋਂ ਇਲਾਵਾ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਉਹ ਲੋਕਾਂ ਨੂੰ ਬੇਲੋੜੇ ਚੀਨ, ਇਰਾਨ ਤੇ ਕੋਰੀਆ, ਸਿੰਗਾਪੁਰ ਤੇ ਇਟਲੀ ਦੀ ਯਾਤਰਾ ਨਾ ਕਰਨ ਲਈ ਕਹਿੰਦੇ ਹਨ।
ਇਹ ਵੀ ਪੜ੍ਹੋ:
ਪੂਰੀ ਦੁਨੀਆ 'ਚ ਕਰੋਨਾ ਦਾ ਕਹਿਰ, ਇਟਲੀ 'ਚ 85 ਭਾਰਤੀ ਵਿਦਿਆਰਥੀ ਨਿਗਰਾਨੀ ਹੇਠ