ਪੁਲਿਸ ਨੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਮਰਿਆਪੁਰੀ ਰੋਡ ‘ਤੇ ਪੈਂਦੇ ਇਲਾਕੇ ਕੁੰਡਲੀ ‘ਚ ਛਾਪਾ ਮਾਰ ਕੇ ਇਸ ਖੇਪ ਨੂੰ ਬਰਾਮਦ ਕੀਤਾ ਹੈ। ਤਸਕਰਾਂ ਨੇ ਵੱਡੀ ਚਲਾਕੀ ਨਾਲ ਕਿਸ਼ਮਿਸ਼ ਦੀਆਂ 102 ਬੋਰੀਆਂ ‘ਚ 204 ਪਲਾਸਟਿਕਸ ‘ਚ ਬੰਨ੍ਹ ਕੇ ਹੈਰੋਇਨ ਨੂੰ ਲੁਕਾਇਆ ਹੋਇਆ ਸੀ। ਇਸ ‘ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਰੀਬ 150 ਕਿਲੋ ਅਫਗਾਨ ਹੈਰੋਇਨ ਜ਼ਬਤ ਕੀਤੀ ਹੈ।
ਸਪੈਸ਼ਲ ਸੈੱਲ ਨੂੰ ਜਾਣਕਾਰੀ ਮਿਲੀ ਸੀ ਕਿ ਸਾਉਥ ਈਸਟ ਦਿੱਲੀ ਦੇ ਇਲਾਕਿਆਂ ‘ਚ ਦੇਰ ਰਾਤ ਕੁਝ ਲਗਜ਼ਰੀ ਗੱਡੀਆਂ ਦਾ ਕਾਫਲਾ ਨਿਕਲਦਾ ਹੈ। ਇਸ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋਇਆ ਤੇ ਜਾਂਚ ਦੌਰਾਨ ਪਤਾ ਲੱਗਿਆ ਕਿ ਗੱਡੀਆਂ ਦਾ ਇਸਤੇਮਾਲ ਤਸਕਰੀ ਲਈ ਕੀਤਾ ਜਾਂਦਾ ਸੀ। ਫੜੇ ਗਏ ਤਸਕਰਾਂ ਤੋਂ ਹੋਈ ਪੁੱਛਗਿੱਛ ‘ਚ ਪੁਲਿਸ ਨੂੰ ਪਤਾ ਲੱਗਿਆ ਕਿ ਦਿੱਲੀ ‘ਚ ਇੱਕ ਥਾਂ ਇਸ ਦੇ ਕੁਝ ਸਾਥੀਆਂ ਨੇ ਡਰੱਗਸ ਫੈਕਟਰੀ ਲਾਈ ਹੋਈ ਹੈ।
ਪੁਲਿਸ ਨੂੰ ਸ਼ੱਕ ਨਾ ਹੋਵੇ ਤੇ ਹੈਰੋਇਨ ਨੂੰ ਪੁਲਿਸ ਤੋਂ ਬਚਾਉਣ ਲਈ ਬੋਰੀਆਂ ਨੂੰ ਹੈਰੋਇਨ ਨਾਮ ਮਿਕਸ ਕੈਮੀਕਲ ‘ਚ ਭਿਓਂ ਕੇ ਉਨ੍ਹਾਂ ਬੋਰੀਆਂ ‘ਚ ਜ਼ੀਰਾ ਭਰ ਕੇ ਅਫਗਾਨਿਸਤਾਨ ਤੋਂ ਭਾਰਤ ਮੰਗਵਾਇਆ ਜਾਂਦਾ ਹੈ। ਇਸ ਨਾਲ ਪੁਲਿਸ ਨੂੰ ਸ਼ੱਕ ਵੀ ਨਹੀਂ ਹੁੰਦਾ ਸੀ।