ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਸ਼ੱਕੀ ਅੱਤਵਾਦੀਆਂ ਨੂੰ ਕੀਤਾ ਕਾਬੂ
ਏਬੀਪੀ ਸਾਂਝਾ | 08 Mar 2020 06:24 PM (IST)
ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਦੋ ਸ਼ੱਕੀ ਅੱਤਵਾਦੀਆਂ ਨੂੰ ਆਈਐਸਕੇਪੀ (ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ) ਅੱਤਵਾਦੀ ਸੰਗਠਨ ਨਾਲ ਸਬੰਧਤ ਹੋਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਹੈ।
ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਦੋ ਸ਼ੱਕੀ ਅੱਤਵਾਦੀਆਂ ਨੂੰ ਆਈਐਸਕੇਪੀ (ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ) ਅੱਤਵਾਦੀ ਸੰਗਠਨ ਨਾਲ ਸਬੰਧਤ ਹੋਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਹੈ। ਇਹ ਅੱਤਵਾਦੀ ਸੰਗਠਨ ਆਈਐਸਆਈਐਸ ਨਾਲ ਜੁੜਿਆ ਹੋਇਆ ਹੈ। ਦੋਵਾਂ ਨੂੰ ਐਤਵਾਰ ਸਵੇਰੇ ਜਾਮਿਆ ਨਗਰ, ਓਖਲਾ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਸ਼ੱਕੀਆਂ ਵਿੱਚ ਜ਼ਹਾਨ ਜ਼ਾਬ ਸਾਮੀ ਅਤੇ ਉਸ ਦੀ ਪਤਨੀ ਹਿਨਾ ਬਸ਼ੀਰ ਬੇਗ ਹਨ। ਇਹਨਾਂ ਤੇ ਇਲਜ਼ਾਮ ਹੈ ਕਿ ਇਹ ਦੋਵੇਂ ਸ਼ੱਕੀ ਅੱਤਵਾਦੀ ਅਫਗਾਨਿਸਤਾਨ ਵਿੱਚ ਬੈਠੇ ਆਈਐਸਕੇਪੀ ਅੱਤਵਾਦੀ ਸਮੂਹ ਦੇ ਅੱਤਵਾਦੀਆਂ ਦੇ ਸੰਪਰਕ ਵਿੱਚ ਸਨ ਅਤੇ ਲੋਕਾਂ ਨੂੰ ਦਿੱਲੀ ਵਿੱਚ ਸੀਏਏਏ ਦੇ ਵਿਰੋਧ ਵਿੱਚ ਭੜਕਾ ਕੇ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ।ਇਹਨਾਂ ਕੋਲੋਂ ਕੁਝ ਜੇਹਾਦੀ ਸਮਾਨ ਵੀ ਬਰਾਮਦ ਹੋਇਆ ਹੈ।