Delhi Pollution : ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦੇ ਹੋਏ ਦਿੱਲੀ 'ਚ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਸੁਪਰੀਮ ਕੋਰਟ ਨੇ ਪ੍ਰਦੂਸ਼ਣ ਦਰਮਿਆਨ ਸਕੂਲ ਖੋਲ੍ਹਣ 'ਤੇ ਕੇਜਰੀਵਾਲ ਸਰਕਾਰ ਨੂੰ ਫਟਕਾਰ ਲਗਾਈ ਸੀ।


ਸੁਪਰੀਮ ਕੋਰਟ ਨੇ ਲਾਈ ਸੀ ਫਟਕਾਰ


ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ 'ਚ ਵਧਦੇ ਪ੍ਰਦੂਸ਼ਣ ਦਰਮਿਆਨ ਬੱਚਿਆਂ ਦੇ ਸਕੂਲ ਖੋਲ੍ਹਣ 'ਤੇ ਕੇਜਰੀਵਾਲ ਸਰਕਾਰ ਨੂੰ ਫਟਕਾਰ ਲਗਾਈ ਸੀ। ਦਰਅਸਲ ਸੁਪਰੀਮ ਕੋਰਟ ਨੇ ਸ਼ਹਿਰ ਵਿਚ ਵਧਦੇ ਹਵਾ ਪ੍ਰਦੂਸ਼ਣ ਦੇ ਪੱਧਰ ਦੇ ਵਿਚਕਾਰ ਸਕੂਲ ਖੋਲ੍ਹਣ ਲਈ ਦਿੱਲੀ ਸਰਕਾਰ ਦੀ ਖਿਚਾਈ ਕੀਤੀ। SC ਨੇ ਦਿੱਲੀ ਸਰਕਾਰ ਨੂੰ ਪੁੱਛਿਆ ਜਦੋਂ ਸਰਕਾਰ ਨੇ ਬਾਲਗਾਂ ਲਈ ਘਰ ਤੋਂ ਕੰਮ ਲਾਗੂ ਕੀਤਾ ਹੈ, ਤਾਂ ਬੱਚਿਆਂ ਨੂੰ ਸਕੂਲ ਜਾਣ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ ਹੈ?


ਵੱਡਿਆ ਲਈ 'WFH ਤਾਂ ਫਿਰ ਬੱਚਿਆਂ ਕਿਉਂ ਖੁੱਲ੍ਹੇ ਹਨ ਸਕੂਲ


ਸੁਪਰੀਮ ਕੋਰਟ ਨੇ ਅੱਗੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਤੁਸੀਂ ਸਾਨੂੰ ਦੱਸਿਆ ਸੀ ਕਿ ਸਕੂਲ ਬੰਦ ਹਨ ਪਰ ਛੋਟੇ ਬੱਚੇ ਸਕੂਲ ਜਾ ਰਹੇ ਹਨ। ਘਰ ਤੋਂ ਵੱਡੇ ਕੰਮ ਕਰਦੇ ਹਨ ਅਤੇ ਬੱਚੇ ਸਕੂਲ ਜਾਂਦੇ ਹਨ? ਤੁਸੀਂ ਅਦਾਲਤ ਵਿਚ ਕਹਿੰਦੇ ਕੁਝ ਅਤੇ ਸੱਚਾਈ ਕੁਝ ਹੋਰ ਹੈ। ਅਜਿਹੀ ਸਥਿਤੀ 'ਚ ਸਾਨੂੰ ਦਿੱਲੀ ਸਰਕਾਰ ਦੀ ਨਿਗਰਾਨੀ ਲਈ ਕਿਸੇ ਨੂੰ ਨਿਯੁਕਤ ਕਰਨਾ ਹੋਵੇਗਾ।


'ਸਾਡਾ ਉਦੇਸ਼ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਹੈ'


ਇਸ ਦੇ ਨਾਲ ਹੀ ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ 'ਮੈਂ ਰਸਤੇ 'ਚ ਦੇਖਿਆ ਕਿ ਸਰਕਾਰ ਵਾਲੇ ਪਾਸੇ ਤੋਂ ਕੁਝ ਲੋਕ ਪ੍ਰਦੂਸ਼ਣ ਕੰਟਰੋਲ ਦੇ ਬੈਨਰ ਲੈ ਕੇ ਸੜਕ 'ਤੇ ਖੜ੍ਹੇ ਹਨ। ਉਦੋਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਸਿਰਫ ਲੋਕਪ੍ਰਿਯ ਨਾਅਰੇ ਲਗਾਓ।'' ਉਨ੍ਹਾਂ ਕਿਹਾ ਕਿ ਅਸੀਂ ਕੋਈ ਵਿਰੋਧੀ ਨੇਤਾ ਨਹੀਂ। ਸਾਡਾ ਮਕਸਦ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਹੈ ਪਰ ਕੇਜਰੀਵਾਲ ਸਰਕਾਰ ਸਿਰਫ਼ ਗੱਲਾਂ ਕਰਦੀ ਹੈ।


ਇਹ ਵੀ ਪੜ੍ਹੋਹੁਣ ਤਕ ਨਹੀਂ ਲਗਵਾਈ ਕੋਰੋਨਾ ਵੈਕਸੀਨ ਤਾਂ ਬੱਸਾਂ 'ਚ ਨਹੀਂ ਕਰ ਸਕੋਗੇ ਸਫ਼ਰ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904