ਨਵੀ ਦਿੱਲੀ: ਦੀਵਾਲੀ ਦੇ ਮੌਕੇ 'ਤੇ ਰਾਜਧਾਨੀ ਦਿੱਲੀ ਅਤੇ ਐੱਨਸੀਆਰ 'ਚ ਕਾਫੀ ਆਤਿਸ਼ਬਾਜ਼ੀ ਹੋਈ, ਜਿਸ ਤੋਂ ਬਾਅਦ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਪਹੁੰਚ ਗਈ। ਵੱਡੀ ਗੱਲ ਇਹ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਦਾ 5 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਹਾਲਾਂਕਿ ਅੱਜ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ ਕਿਉਂਕਿ ਅੱਜ ਹਵਾਵਾਂ ਦੀ ਰਫ਼ਤਾਰ 10 ਤੋਂ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ।


ਮੌਸਮ ਵਿਗਿਆਨ ਦੇ ਮਾਹਿਰ ਡਾਕਟਰ ਆਰ ਕੇ ਜੇਨਾਮਾਨੀ ਨੇ ਏਬੀਪੀ ਨਿਊਜ਼ ਨੂੰ ਦੱਸਿਆ, “ਦੀਵਾਲੀ ਤੋਂ ਅਗਲੇ ਦਿਨ ਦਿਖਾਈ ਦੇਣ ਵਾਲੇ ਧੂੰਏਂ ਦਾ ਮੁੱਖ ਕਾਰਨ ਪਟਾਕੇ ਅਤੇ ਪਰਾਲੀ ਹੈ। ਇਸ ਦੇ ਨਾਲ ਹੀ ਹਵਾ ਬਿਲਕੁਲ ਵੀ ਨਹੀਂ ਚੱਲ ਰਹੀ ਹੈ। ਇਸ ਕਾਰਨ ਪ੍ਰਦੂਸ਼ਣ ਦਾ ਪੱਧਰ ਵੀ ਕਾਫੀ ਵੱਧ ਗਿਆ ਹੈ ਪਰ ਅੱਜ ਤੋਂ 10 ਤੋਂ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਪ੍ਰਦੂਸ਼ਣ ਵਿੱਚ ਕਮੀ ਆਵੇਗੀ। 4 ਤੋਂ 5 ਦਿਨਾਂ ਬਾਅਦ ਹਵਾ 'ਚ ਪ੍ਰਦੂਸ਼ਣ ਦਾ ਪੱਧਰ ਘੱਟ ਜਾਵੇਗਾ।


ਪੰਜਾਬ: ਜਲੰਧਰ ਦਾ ਹਾਲ ਸਭ ਤੋਂ ਵੱਧ ਖ਼ਰਾਬ


ਪੰਜਾਬ ਦੇ ਕਈ ਸ਼ਹਿਰਾਂ ਵਿੱਚ ਵੀ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ। ਜਲੰਧਰ ਵਿੱਚ AQI 348 ਦੇ ਨਾਲ ਬੇਹੱਦ ਖਰਾਬ ਹਵਾ ਗੁਣਵੱਤਾ ਦਰਜ ਕੀਤੀ ਗਈ। ਇਸ ਦੇ ਨਾਲ ਹੀ ਲੁਧਿਆਣਾ (300) ਅਤੇ ਪਟਿਆਲਾ (263) ਦਾ ਮਾਹੌਲ ਖਰਾਬ ਸ਼੍ਰੇਣੀ ਵਿੱਚ ਰਿਹਾ। ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ AQI 152 ਦਰਜ ਕੀਤਾ ਗਿਆ, ਜੋ ਮੱਧਮ ਸੀ।


ਹਰਿਆਣਾ: ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਪਹੁੰਚਿਆ


ਦੀਵਾਲੀ ਦੀ ਸਵੇਰ ਨੂੰ ਹਰਿਆਣਾ ਦੇ ਕਈ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਈ। AQI ਸੋਨੀਪਤ ਵਿੱਚ 411, ਰੋਹਤਕ ਵਿੱਚ 449 ਅਤੇ ਹਿਸਾਰ ਵਿੱਚ 421 ਸੀ। ਉਧਰ ਕਰਨਾਲ ਵਿੱਚ ਹਵਾ ਦੀ ਗੁਣਵੱਤਾ 304 ਦੇ AQI ਦੇ ਨਾਲ ਬਹੁਤ ਖਰਾਬ ਸ਼੍ਰੇਣੀ ਵਿੱਚ ਰਹੀ। ਜਦੋਂ ਕਿ ਅੰਬਾਲਾ (268) ਅਤੇ ਪੰਚਕੂਲਾ (157) ਵਿੱਚ ਇਹ ਕ੍ਰਮਵਾਰ ਖ਼ਰਾਬ ਅਤੇ ਦਰਮਿਆਨੇ ਵਰਗ ਵਿੱਚ ਸੀ।


ਇਹ ਵੀ ਪੜ੍ਹੋ: Dwayne Bravo Retirement: ਵੈਸਟਇੰਡੀਜ਼ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ 'ਸੁਪਰਸਟਾਰ' ਡਵੇਨ ਬ੍ਰਾਵੋ ਨੇ ਲਿਆ ਸੰਨਿਆਸ ਦਾ ਫੈਸਲਾ, 6 ਨਵੰਬਰ ਨੂੰ ਖੇਡਣਗੇ ਆਖਰੀ ਮੈਚ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904