Delhi News: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਕਾਰਨ ਬੰਦ ਹੋਏ ਸਕੂਲਾਂ ਨੂੰ ਹੁਣ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਦਿੱਲੀ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸੋਮਵਾਰ ਯਾਨੀ 20 ਨਵੰਬਰ ਤੋਂ ਖੁੱਲ੍ਹਣਗੇ।


ਸਰਕਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਹੁਣ ਪ੍ਰੀ-ਸਕੂਲ ਤੋਂ ਲੈ ਕੇ 12ਵੀਂ ਤੱਕ ਆਫਲਾਈਨ ਕਲਾਸਾਂ ਹੋਣਗੀਆਂ। ਹਾਲਾਂਕਿ, ਫਿਲਹਾਲ ਬਾਹਰੀ ਆਉਟਡੋਰ ਸਪੋਰਟਸ ਐਕਟੀਵਿਟੀ 'ਤੇ ਪਾਬੰਦੀ ਜਾਰੀ ਰਹੇਗੀ। ਦੱਸ ਦਈਏ ਕਿ ਵਧਦੇ ਹਵਾ ਪ੍ਰਦੂਸ਼ਣ ਕਾਰਨ ਰਾਜਧਾਨੀ 'ਚ ਸਮੇਂ ਤੋਂ ਪਹਿਲਾਂ ਸਰਦੀਆਂ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ: World Cup: ਭਾਰਤ-ਆਸਟਰੇਲੀਆ ਫਾਈਨਲ 'ਚ ਬੱਲੇਬਾਜ਼ਾਂ ਦੀ ਹੋਵੇਗੀ ਮੌਜ ਜਾਂ ਗੇਂਦਬਾਜ਼ਾਂ ਨੂੰ ਮਿਲੇਗੀ ਮਦਦ? ਇੱਥੇ ਜਾਣੋ ਪਿੱਚ ਰਿਪੋਰਟ


ਸਿੱਖਿਆ ਡਾਇਰੈਕਟੋਰੇਟ ਵੱਲੋਂ ਸ਼ਨੀਵਾਰ ਨੂੰ ਇੱਕ ਹੁਕਮ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੋਲ੍ਹੇ ਜਾਣਗੇ। ਸਕੂਲਾਂ ਵਿੱਚ 18 ਨਵੰਬਰ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡਾਇਰੈਕਟੋਰੇਟ ਦੇ ਹੁਕਮ 'ਚ ਕਿਹਾ ਗਿਆ ਹੈ ਕਿ ਰਾਜਧਾਨੀ 'ਚ ਹਵਾ ਗੁਣਵੱਤਾ ਸੂਚਕ ਅੰਕ 'ਚ ਸੁਧਾਰ ਹੋਇਆ ਹੈ।


ਇਸ ਵਿੱਚ ਕਿਹਾ ਗਿਆ ਹੈ ਕਿ ਆਈਐਮਡੀ ਅਤੇ ਆਈਆਈਟੀਐਮ ਵਲੋਂ ਜਾਰੀ ਕੀਤੇ ਗਏ ਪੂਰਵ ਅਨੂਮਾਨ ਤੋਂ ਪਤਾ ਚੱਲਦਾ ਹੈ ਕਿ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਤੇਜ਼ੀ ਨਾਲ ਗਿਰਾਵਟ ਨਹੀਂ ਆਈ ਹੈ। ਅਜਿਹੇ ਵਿੱਚ ਜੀਆਰਏਪੀ ਦੀ ਸਬ-ਕਮੇਟੀ ਨੇ 5 ਨਵੰਬਰ ਦਾ ਆਪਣਾ ਹੁਕਮ ਵਾਪਸ ਲੈ ਲਿਆ ਹੈ। ਇਸ ਤਹਿਤ ਜੀਆਰਏਪੀ ਫੇਜ਼ 4 ਤਹਿਤ ਕੀਤੀ ਗਈ ਕਾਰਵਾਈ ਨੂੰ ਵੀ ਵਾਪਸ ਲੈ ਲਿਆ ਗਿਆ ਹੈ।


ਹੁਣ ਸਾਰੀਆਂ ਕਲਾਸਾਂ ਹੋਣਗੀਆਂ ਆਫਲਾਈਨ, ਅਸੈਂਬਲੀ 'ਤੇ ਹੋਵੇਗੀ ਪਾਬੰਦੀ


ਸਿੱਖਿਆ ਡਾਇਰੈਕਟੋਰੇਟ ਨੇ ਕਿਹਾ ਕਿ "ਇਨ੍ਹਾਂ ਗਤੀਵਿਧੀਆਂ ਦੇ ਮੱਦੇਨਜ਼ਰ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।" ਇਹ ਹੁਕਮ ਪ੍ਰੀ-ਸਕੂਲ ਤੋਂ ਲੈ ਕੇ 12ਵੀਂ ਜਮਾਤ ਤੱਕ ਲਾਗੂ ਹੋਵੇਗਾ। ਸਾਰੀਆਂ ਕਲਾਸਾਂ 20 ਨਵੰਬਰ ਤੋਂ ਆਫਲਾਈਨ ਹੋਣਗੀਆਂ। ਹਾਲਾਂਕਿ, ਅਗਲੇ ਇੱਕ ਹਫ਼ਤੇ ਤੱਕ ਬਾਹਰੀ ਖੇਡ ਗਤੀਵਿਧੀਆਂ (Outdoor activites) ਅਤੇ ਸਵੇਰ ਦੀ ਅਸੈਂਬਲੀ ਨਹੀਂ ਹੋਵੇਗੀ। ਇਸ ਬਾਰੇ ਅਗਲੇ ਹੁਕਮਾਂ ਵਿੱਚ ਫੈਸਲਾ ਲਿਆ ਜਾਵੇਗਾ। ਡਾਇਰੈਕਟੋਰੇਟ ਨੇ ਕਿਹਾ ਹੈ ਕਿ ਇਸ ਸਬੰਧੀ ਬੱਚਿਆਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਜਾਵੇ।


ਇਹ ਵੀ ਪੜ੍ਹੋ: Cricket World Cup Final: ਭਾਰਤ-ਆਸਟ੍ਰੇਲੀਆ ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖਣ ਜਾਣਗੇ PM ਮੋਦੀ, ਜਾਣੋ ਪੂਰਾ ਪ੍ਰੋਗਰਾਮ