ਥੱਪੜ ਦੇ ਬਦਲੇ ਸ਼ਾਰਪ ਸ਼ੂਟਰ ਨੇ ਲਈ ਪ੍ਰਾਪਰਟੀ ਡੀਲਰ ਦੀ ਜਾਨ
ਏਬੀਪੀ ਸਾਂਝਾ | 26 Sep 2019 03:01 PM (IST)
ਰਾਜਧਾਨੀ ਦਿੱਲੀ ਦੇ ਦਵਾਰਕਾ ਇਲਾਕੇ ‘ਚ ਹੋਈ ਪ੍ਰੋਪਰਟੀ ਡੀਲਰ ਦੇ ਕਤਲ ਦੇ ਇਲਜ਼ਾਮ ‘ਚ ਪੁਲਿਸ ਨੇ ਨਕੁਲ ਸਾਂਗਵਾਨ ਨਾਂ ਦੇ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪ੍ਰਾਪਰਟੀ ਡੀਲਰ ਨਰਿੰਦਰ ਨੇ ਇੱਕ ਮਹੀਨਾ ਪਹਿਲਾਂ ਨਕੁਲ ਸਾਂਗਵਾਨ ਨੂੰ ਇੱਕ ਕੈਫੇ ਦੇ ਬਾਹਰ ਥੱਪੜ ਮਾਰ ਦਿੱਤਾ ਸੀ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਦਵਾਰਕਾ ਇਲਾਕੇ ‘ਚ ਹੋਈ ਪ੍ਰੋਪਰਟੀ ਡੀਲਰ ਦੇ ਕਤਲ ਦੇ ਇਲਜ਼ਾਮ ‘ਚ ਪੁਲਿਸ ਨੇ ਨਕੁਲ ਸਾਂਗਵਾਨ ਨਾਂ ਦੇ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪ੍ਰਾਪਰਟੀ ਡੀਲਰ ਨਰਿੰਦਰ ਨੇ ਇੱਕ ਮਹੀਨਾ ਪਹਿਲਾਂ ਨਕੁਲ ਸਾਂਗਵਾਨ ਨੂੰ ਇੱਕ ਕੈਫੇ ਦੇ ਬਾਹਰ ਥੱਪੜ ਮਾਰ ਦਿੱਤਾ ਸੀ। ਜਿਸ ਦਾ ਬਦਲਾ ਲੈਣ ਲਈ ਨਕੁਲ ਸਾਂਗਵਾਨ ਨੇ ਡੀਲਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੰਗਲਵਾਰ ਸ਼ਾਮ 4 ਵਜੇ ਦਵਾਰਕਾ ਇਲਾਕੇ ‘ਚ ਬਾਈਕ ਸਵਾਰ ਬਦਮਾਸ਼ਾਂ ਨੇ ਡੀਲਰ ਨੂੰ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਇਲਾਕੇ ‘ਚ ਹੜਕੰਪ ਮੱਚ ਗਿਆ। ਨਰਿੰਦਰ ਨੂੰ ਹਸਪਤਾਲ ਵੀ ਲੈ ਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਸੀਸੀਟੀਵੀ ਫੁਟੇਜ ਖੰਗਾਲੀ। ਫੁਟੇਜ ‘ਚ ਦੋਵੇਂ ਬਦਮਾਸ਼ਾਂ ਨੇ ਹੈਲਮੇਟ ਪਾਇਆ ਹੋਇਆ ਸੀ। ਇਸ ਦੌਰਾਨ ਪੁਸਿਲ ਨੇ ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਲੱਗਿਆ ਕਿ ਇੱਕ ਮਹੀਨਾ ਪਹਿਲਾਂ ਨਰਿੰਦਰ ਅਤੇ ਨਕੁਲ ‘ਚ ਝਗੜਾ ਹੋਇਆ ਸੀ ਜਿਸ ‘ਚ ਨਕੁਲ ਨੂੰ ਨਰਿੰਦਰ ਨੇ ਥੱਪੜ ਮਾਰ ਦਿੱਤਾ ਸੀ। ਨਕੁਲ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਸੇ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਟ੍ਰੈਪ ਕਰ ਨਕੁਲ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਪੁੱਛਗਿੱਛ ‘ਚ ਨਕੁਲ ਨੇ ਦੱਸਿਆ ਕਿ ਥੱਪੜ ਦਾ ਬਦਲਾ ਲੈਣ ਲਈ ਉਸ ਨੇ ਨਰਿੰਦਰ ਦੇ ਕਤਲ ਦੀ ਪੂਰੀ ਪਲਾਨਿੰਗ ਕੀਤੀ ਸੀ। ਫਿਲਹਾਲ ਪੁਸਿਲ ਨੇ ਸ਼ਾਰਪ ਸ਼ੂਟਰ ਨਕੁਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਉਸ ਦਾ ਦੂਜਾ ਸਾਥੀ ਨੰਦੂ ਅਜੇ ਫਰਾਰ ਹੈ।