PM Surya Ghar Yojana Subsidy: ਭਾਰਤ ਸਰਕਾਰ ਦੇਸ਼ ਦੇ ਲੋਕਾਂ ਲਈ ਵੱਖ-ਵੱਖ ਕਿਸਮ ਦੀਆਂ ਯੋਜਨਾਵਾਂ ਚਲਾਉਂਦੀ ਹੈ। ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ ਲਾਭ ਦੇਸ਼ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਮਿਲਦਾ ਹੈ। ਇਸ ਸਮੇਂ ਦੇਸ਼ ਵਿੱਚ ਗਰਮੀਆਂ ਦਾ ਕਾਫੀ ਪ੍ਰਭਾਵ ਹੈ। ਲੋਕ ਗਰਮੀ ਤੋਂ ਰਹਤ ਪਾਉਣ ਲਈ ਏਸੀ ਤੇ ਕੁਲਰ ਦੀ ਵੱਧ ਤੋਂ ਵੱਧ ਵਰਤੋਂ ਕਰ ਰਹੇ ਹਨ, ਪਰ ਇਸ ਕਾਰਨ ਉਨ੍ਹਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਕਾਫੀ ਵੱਧ ਰਹੇ ਹਨ।
ਪਰ ਸਰਕਾਰ ਵੱਲੋਂ ਲੋਕਾਂ ਨੂੰ ਬਿਜਲੀ ਦੇ ਬਿੱਲ ਦੇ ਬੋਝ ਤੋਂ ਛੁਟਕਾਰਾ ਦੇਣ ਲਈ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਲੋਕਾਂ ਦੇ ਘਰਾਂ 'ਤੇ ਸੋਲਰ ਪੈਨਲ ਲਗਵਾਏ ਜਾਂਦੇ ਹਨ, ਜਿਨ੍ਹਾਂ 'ਤੇ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ। ਪਰ ਜੇ ਤੁਸੀਂ ਦਿੱਲੀ 'ਚ ਰਹਿੰਦੇ ਹੋ, ਤਾਂ ਤੁਹਾਨੂੰ ਹੋਰ ਰਾਜਾਂ ਦੇ ਮੁਕਾਬਲੇ ਹੋਰ ਜ਼ਿਆਦਾ ਸਬਸਿਡੀ ਮਿਲੇਗੀ। ਆਓ ਦੱਸਦੇ ਹਾਂ ਕਿ ਕਿਹੜੇ ਲੋਕ ਇਸ ਸਬਸਿਡੀ ਦਾ ਲਾਭ ਲੈ ਸਕਦੇ ਹਨ।
ਦਿੱਲੀ ਸਰਕਾਰ ਦੇਵੇਗੀ 30 ਹਜ਼ਾਰ ਦੀ ਸਬਸਿਡੀ
ਦਿੱਲੀ ਦੀ ਰੇਖਾ ਗੁਪਤਾ ਸਰਕਾਰ ਵੱਲੋਂ ਦਿੱਲੀ ਵਾਸੀਆਂ ਨੂੰ ਇੱਕ ਨਵਾਂ ਤੋਹਫ਼ਾ ਦਿੱਤਾ ਗਿਆ ਹੈ। ਬੀਤੇ ਮੰਗਲਵਾਰ ਨੂੰ ਹੋਈ ਦਿੱਲੀ ਕੈਬਨਿਟ ਮੀਟਿੰਗ ਵਿੱਚ ਇੱਕ ਵੱਡੇ ਫ਼ੈਸਲੇ ਨੂੰ ਮਨਜ਼ੂਰੀ ਦਿੱਤੀ ਗਈ। ਹੁਣ ਦਿੱਲੀ ਵਿੱਚ ਪ੍ਰਧਾਨ ਮੰਤਰੀ ਸੂਰਜ ਘਰ ਮੁਫਤ ਬਿਜਲੀ ਯੋਜਨਾ (PM Surya Ghar Muft Bijli Yojana) ਹੇਠ ਸੋਲਰ ਪੈਨਲ ਲਗਵਾਉਣ 'ਤੇ ਦਿੱਲੀ ਸਰਕਾਰ ਵੱਲੋਂ ਵਾਧੂ ₹30,000 ਦੀ ਸਬਸਿਡੀ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੀ ਇਸ ਯੋਜਨਾ ਅਧੀਨ ਪਹਿਲਾਂ ਹੀ ₹78,000 ਦੀ ਸਬਸਿਡੀ ਦਿੱਤੀ ਜਾਂਦੀ ਹੈ।
ਹੁਣ ਦਿੱਲੀ ਸਰਕਾਰ 78,000 ਰੁਪਏ ਦੀ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ ਸਬਸਿਡੀ ਤੋਂ ਇਲਾਵਾ ਵੀ ਦਿੱਲੀ ਵਾਸੀਆਂ ਨੂੰ ਸੋਲਰ ਪੈਨਲ ਲਗਵਾਉਣ 'ਤੇ 30,000 ਰੁਪਏ ਦੀ ਵਾਧੂ ਸਬਸਿਡੀ ਦੇਵੇਗੀ। ਇਸਦਾ ਅਰਥ ਇਹ ਹੈ ਕਿ ਜੇਕਰ ਕੋਈ ਵਿਅਕਤੀ ਦਿੱਲੀ ਵਿੱਚ ‘ਪ੍ਰਧਾਨ ਮੰਤਰੀ ਸੂਰਜ ਘਰ ਵਿਦਯੁਤ ਯੋਜਨਾ’ ਅਧੀਨ ਸੋਲਰ ਪੈਨਲ ਲਗਵਾਉਂਦਾ ਹੈ, ਤਾਂ ਉਸਨੂੰ ਕੁੱਲ ਮਿਲਾ ਕੇ 1.08 ਲੱਖ ਰੁਪਏ ਦੀ ਸਬਸਿਡੀ ਮਿਲੇਗੀ।
ਕਿਨ੍ਹਾਂ ਨੂੰ ਮਿਲੇਗਾ ਇਸਦਾ ਲਾਭ?
ਤੁਹਾਨੂੰ ਦੱਸ ਦਈਏ ਕਿ ਦਿੱਲੀ ਸਰਕਾਰ ਦੀ ਇਸ ਯੋਜਨਾ ਹੇਠ ਵਾਧੂ ਸਬਸਿਡੀ ਦਾ ਲਾਭ ਸਿਰਫ ਦਿੱਲੀ ਵਾਸੀਆਂ ਨੂੰ ਹੀ ਦਿੱਤਾ ਜਾਵੇਗਾ। ਇਸ ਯੋਜਨਾ ਦੇ ਤਹਿਤ ਉਹੀ ਲੋਕ ਆਪਣੇ ਘਰ 'ਤੇ ਸੋਲਰ ਪੈਨਲ ਲਗਵਾ ਸਕਣਗੇ ਜਿਨ੍ਹਾਂ ਦੇ ਨਾਮ 'ਤੇ ਖੁਦ ਦਾ ਮਕਾਨ ਹੋਵੇ ਅਤੇ ਜਿਨ੍ਹਾਂ ਕੋਲ ਓਪਨ ਛੱਤ ਹੋਵੇ (ਰੂਫਟਾਪ)। ਜੇਕਰ ਕੋਈ ਵਿਅਕਤੀ ਫਲੈਟ ਵਿੱਚ ਰਹਿੰਦਾ ਹੈ ਤਾਂ ਉਸਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ।ਇਸ ਯੋਜਨਾ ਹੇਠ ਅਰਜ਼ੀ ਦੇਣ ਲਈ ਤੁਸੀਂ ਇਸ ਦੀ ਸਰਕਾਰੀ ਵੈੱਬਸਾਈਟ https://pmsuryaghar.gov.in/#/ 'ਤੇ ਜਾ ਸਕਦੇ ਹੋ।