ਨਵੀਂ ਦਿੱਲੀ: ਦਿੱਲੀ ਵਿਚ ਸੋਮਵਾਰ ਤੋਂ ਬਾਅਦ ਵੀ ਲੌਕਡਾਊਨ ਜਾਰੀ ਰਹੇਗਾ ਪਰ ਕਾਫੀ ਰਿਆਇਤ ਦਿੱਤੀ ਜਾ ਰਹੀ ਹੈ। ਬਾਜ਼ਾਰ, ਮਾਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਔਡ-ਈਵਨ ਦੇ ਆਧਾਰ 'ਤੇ ਖੋਲ੍ਹਿਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।


ਨਿੱਜੀ ਦਫਤਰਾਂ ਨੂੰ 50 ਪ੍ਰਤੀਸ਼ਤ ਸਮਰੱਥਾ ਨਾਲ ਖੋਲ੍ਹਿਆ ਜਾ ਸਕਦਾ ਹੈ। ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਰੋਜ਼ ਖੁੱਲ੍ਹਣਗੀਆਂ। ਦਿੱਲੀ ਮੈਟਰੋ 50 ਪ੍ਰਤੀਸ਼ਤ ਸਮਰੱਥਾ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਸਰਕਾਰੀ ਦਫਤਰਾਂ ਵਿੱਚ ਗਰੁੱਪ-ਏ ਦੇ ਅਧਿਕਾਰੀ 100 ਪ੍ਰਤੀਸ਼ਤ ਅਤੇ ਇਸਦੇ ਹੇਠਾਂ ਦੇ 50 ਪ੍ਰਤੀਸ਼ਤ ਅਧਿਕਾਰੀ ਕੰਮ ਕਰਨਗੇ। 100% ਕਰਮਚਾਰੀ ਜ਼ਰੂਰੀ ਸੇਵਾਵਾਂ ਵਿਚ ਕੰਮ ਕਰਨਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, "ਪਿਛਲੇ 24 ਘੰਟਿਆਂ ਵਿਚ ਦਿੱਲੀ ਵਿਚ ਤਕਰੀਬਨ 400 ਕੇਸ ਹੋਏ ਹਨ ਅਤੇ ਸਕਾਰਾਤਮਕਤਾ ਦਰ ਲਗਪਗ 0.5 ਪ੍ਰਤੀਸ਼ਤ ਤੱਕ ਆ ਗਈ ਹੈ।"


ਮੁੱਖ ਮੰਤਰੀ ਨੇ ਕਿਹਾ, ‘ਮਾਹਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਅਗਲੀ ਲਹਿਰ 37,000 ਕੇਸਾਂ ਦੀ ਪੀਕ ਮੰਨਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। 420 ਟਨ ਆਕਸੀਜਨ ਦੀ ਭੰਡਾਰਨ ਸਮਰੱਥਾ ਤਿਆਰ ਕੀਤੀ ਜਾ ਰਹੀ ਹੈ। ਆਕਸੀਜਨ ਦੇ 25 ਟੈਂਕਰਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ 64 ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ।


ਮੁੱਖ ਮੰਤਰੀ ਦੀ ਮੀਟਿੰਗ


ਕੋਵਿਡ -19 ਮਹਾਂਮਾਰੀ ਦੇ ਤੀਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਮਾਹਰ ਕਮੇਟੀ ਨਾਲ ਇੱਕ ਬੈਠਕ ਕੀਤੀ ਸੀ। ਮੁੱਖ ਮੰਤਰੀ ਦਫ਼ਤਰ ਨੇ ਕਿਹਾ ਸੀ ਕਿ ਦੂਜੇ ਦੇਸ਼ਾਂ ਦੇ ਤਜ਼ੁਰਬੇ ਦਰਸਾਉਂਦੇ ਹਨ ਕਿ ਕੋਰੋਨਾ ਦੀ ਸੰਭਾਵਤ ਤੀਜੀ ਲਹਿਰ ਤੋਂ ਸਾਵਧਾਨ ਹੋ ਕੇ ਸਾਨੂੰ ਇਸ ਲਈ ਪਹਿਲਾਂ ਤੋਂ ਤਿਆਰੀ ਕਰਨੀ ਪਵੇਗੀ। ਕਮੇਟੀ ਨਾਲ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਗਏ।


ਇਹ ਵੀ ਪੜ੍ਹੋ: ਹਾਥੀ ਨੇ ਦਿੱਤੀ ਮਹਾਵਤ ਨੂੰ ਆਖਰੀ ਵਿਦਾਈ, ਸੋਸ਼ਲ ਮੀਡੀਆ 'ਚ ਵਾਈਰਲ ਵੀਡੀਓ ਦਿਲ ਛੂਹਣ ਵਾਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904