ਨਵੀਂ ਦਿੱਲੀ: ਦਿੱਲੀ ਵਾਸੀਆਂ ਨੂੰ ਇਕ ਵਾਰ ਫਿਰ ਤੋਂ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਮੌਸਮ ਵਿਗਿਆਨ ਵਿਭਾਗ ਨੇ ਅੱਜ ਸ਼ਾਮ ਤੋਂ ਬਾਰਸ਼ ਦੀ ਵਾਪਸੀ ਦੀ ਗੱਲ ਆਖੀ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਤੇ ਸ਼ਨੀਵਾਰ ਤੇਜ਼ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ 21 ਅਗਸਤ ਲਈ ਆਰੇਜ਼ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ 24 ਅਗਸਤ ਤੋਂ ਫਿਰ ਤੋਂ ਮੌਸਮ ਗਰਮ ਹੋ ਜਾਵੇਗਾ। ਦੱਸ ਦੇਈਏ ਬੀਤੇ ਦਿਨ ਰਾਜਧਾਨੀ ਦਿੱਲੀ 'ਚ ਵੱਧ ਤੋਂ ਵੱਧ ਪਾਰਾ 38 ਡਿਗਰੀ ਰਿਹਾ ਜੋ ਆਮ ਨਾਲੋਂ 4 ਡਿਗਰੀ ਜ਼ਿਆਦਾ ਹੈ। ਘੱਟੋ ਘੱਟ ਤਾਪਮਾਨ 27.4 ਡਿਗਰੀ ਰਿਹਾ ਜੋ ਆਮ ਨਾਲੋਂ ਇਕ ਡਿਗਰੀ ਜ਼ਿਆਦਾ ਹੈ। ਹਵਾ ਦੀ ਨਮੀ 45 ਤੋਂ 85 ਫੀਸਦ ਤਕ ਰਹੀ।
ਵੱਧ ਤੋਂ ਵੱਧ 36 ਡਿਗਰੀ ਰਹਿ ਸਕਦਾ ਤਾਪਮਾਨ
ਮੌਸਮ ਵਿਭਾਗ ਦੇ ਮੁਤਾਬਕ ਵੀਰਵਾਰ ਤੋਂ ਵੱਧ ਤੋਂ ਵੱਧ ਤਾਪਮਾਨ 'ਚ ਦੋ ਡਿਗਰੀ ਦੀ ਗਿਰਾਵਟ ਦਰਜ ਹੋਣ ਦੀ ਸੰਭਾਵਨਾ ਹੈ। ਦਿਨ ਭਰ ਬੱਦਲ ਛਾਏ ਰਹਿਣਗੇ। ਸ਼ਾਮ ਤੇ ਰਾਤ ਦੇ ਸਮੇਂ ਹਲਕੀ ਬਾਰਸ਼ ਹੋਣ ਦੀ ਵੀ ਸੰਭਾਵਨਾ ਬਣੀ ਹੋਈ ਹੈ। ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 28 ਡਿਗਰੀ ਰਹਿ ਸਕਦਾ ਹੈ।
ਸ਼ੁੱਕਰਵਾਰ ਤੇ ਸ਼ਨੀਵਾਰ ਹੋਵੇਗੀ ਭਾਰੀ ਬਾਰਸ਼
ਮੌਸਮ ਵਿਭਾਗ ਦੀ ਮੰਨੀਏ ਤਾਂ ਸ਼ੁੱਕਰਵਾਰ ਤੇ ਸ਼ਨੀਵਾਰ ਭਾਰੀ ਬਾਰਸ਼ ਹੋ ਸਕਦੀ ਹੈ। ਸ਼ਨੀਵਾਰ ਤੋਂ ਬਾਅਦ ਬਾਰਸ਼ ਘੱਟ ਜਾਵੇਗੀ। 24 ਅਗਸਤ ਨੂੰ ਮੌਸਮ ਇਕ ਵਾਰ ਫਿਰ ਤੋਂ ਗਰਮ ਹੋ ਜਾਵੇਗਾ। ਸਕਾਈਮੈੱਟ ਮੁਤਾਬਕ ਬਾਰਸ਼ ਦਾ ਇਸ ਵਾਰ ਦਾ ਸਕੇਲ ਪਿਛਲੀ ਵਾਰ ਵਾਂਗ ਹੀ ਹੋਵੇਗਾ। ਸਾਰੇ ਇਲਾਕਿਆਂ 'ਚ ਇਕੋ ਜਿਹੀ ਬਾਰਸ਼ ਨਹੀਂ ਹੋਵੇਗੀ।
ਇਹ ਵੀ ਪੜ੍ਹੋ: BJP Leader Murder in J&K: ਬੀਜੇਪੀ ਲੀਡਰਾਂ ਦੇ ਖੂਨ ਨਾਲ ਰੰਗੀ ਕੇਸਰ ਦੀ ਘਾਟੀ, ਹੁਣ ਤੱਕ 23 ਆਗੂਆਂ ਦਾ ਕਤਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904