Delhi Weekend Curfew: ਆਮ ਆਦਮੀ ਪਾਰਟੀ (Aam Aadmi Party) ਦੇ ਬੁਲਾਰੇ ਸੌਰਭ ਭਾਰਦਵਾਜ ਦਾ ਕਹਿਣਾ ਹੈ ਕਿ ਕੇਜਰੀਵਾਲ ਸਰਕਾਰ ਦੀਆਂ ਸਿਫ਼ਾਰਸ਼ਾਂ ਦੇ ਬਾਵਜੂਦ ਭਾਜਪਾ ਦੇ ਉਪ ਰਾਜਪਾਲ ਨੇ ਵੀਕੈਂਡ ਕਰਫਿਊ ਅਤੇ ਬਾਜ਼ਾਰਾਂ ਵਿੱਚ ਲਾਗੂ ਔਡ-ਈਵਨ ਨੂੰ ਨਹੀਂ ਹਟਾਇਆ ਹੈ। ਦਿੱਲੀ ਸਰਕਾਰ ਨੇ ਉਪ ਰਾਜਪਾਲ ਨੂੰ ਪ੍ਰਸਤਾਵ ਭੇਜਿਆ ਸੀ ਕਿ ਹੁਣ ਵੀਕੈਂਡ ਕਰਫਿਊ ਅਤੇ ਔਡ-ਈਵਨ ਨੂੰ ਖਤਮ ਕਰ ਦਿੱਤਾ ਜਾਵੇ। ਸੌਰਭ ਭਾਰਦਵਾਜ ਨੇ ਦੋਸ਼ ਲਾਇਆ ਕਿ ਉਪ ਰਾਜਪਾਲ ਭਾਜਪਾ ਦੀ ਕੇਂਦਰ ਸਰਕਾਰ ਦੇ ਨੁਮਾਇੰਦੇ ਹਨ। ਉਸ ਨੇ ਦਿੱਲੀ ਨੂੰ ਵੀਕੈਂਡ ਕਰਫਿਊ ਅਤੇ ਔਡ-ਈਵਨ ਚਾਲੂ ਰੱਖਣ ਲਈ ਮਜ਼ਬੂਰ ਕੀਤਾ ਹੈ।


ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਸੌਰਭ ਭਾਰਦਵਾਜ ਨੇ ਅੱਜ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਮਾਰਕੀਟ ਐਸੋਸੀਏਸ਼ਨ ਦੇ ਲੋਕਾਂ ਨੇ ਇਕੱਠੇ ਹੋ ਕੇ ਦੱਸਿਆ ਕਿ ਓਡ-ਈਵਨ ਅਤੇ ਵੀਕੈਂਡ ਕਰਫਿਊ ਕਾਰਨ ਪਿਛਲੇ ਹਫ਼ਤੇ ਸਿਰਫ਼ 2 ਦਿਨ ਹੀ ਦੁਕਾਨਾਂ ਖੁੱਲ੍ਹੀਆਂ ਸਨ। ਕਿਉਂਕਿ ਵੀਕਐਂਡ ਕਰਫਿਊ ਕਾਰਨ ਹਫ਼ਤੇ ਵਿੱਚ ਸਿਰਫ਼ 5 ਦਿਨ ਹੀ ਰਹਿ ਗਏ ਹਨ। ਅਜਿਹੇ 'ਚ 5 'ਚੋਂ 2 ਦਿਨ ਹੀ ਦੁਕਾਨਾਂ ਖੁੱਲ੍ਹ ਸਕੀਆਂ ਸਨ। ਅਗਲੇ ਹਫ਼ਤੇ ਸਿਰਫ਼ ਤਿੰਨ ਦਿਨ ਹੀ ਖੁੱਲ੍ਹ ਸਕਣਗੇ। ਇਸ ਕਾਰਨ ਦੁਕਾਨਦਾਰਾਂ ਲਈ ਘਰ ਚਲਾਉਣਾ ਵੀ ਔਖਾ ਹੋ ਰਿਹਾ ਹੈ।


'ਆਪ' ਨੇ ਭਾਜਪਾ 'ਤੇ ਝੂਠੀ ਮੁਹਿੰਮ ਚਲਾਉਣ ਦਾ ਦੋਸ਼ ਲਾਇਆ


ਸੌਰਭ ਭਾਰਦਵਾਜ ਨੇ ਕਿਹਾ ਕਿ ਦੁਕਾਨਾਂ 'ਤੇ ਕੰਮ ਕਰਨ ਵਾਲੇ ਗਰੀਬ ਲੋਕਾਂ ਦੀਆਂ ਤਨਖਾਹਾਂ ਵੀ ਕੱਟੀਆਂ ਗਈਆਂ ਹਨ। ਉਨ੍ਹਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ। ਇਸ ਦੇ ਨਾਲ ਹੀ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਭਾਜਪਾ ਪਿਛਲੇ 15 ਦਿਨਾਂ ਤੋਂ ਝੂਠੀ ਮੁਹਿੰਮ ਚਲਾ ਰਹੀ ਹੈ। ਮੰਡੀ ਦੀਆਂ ਜਥੇਬੰਦੀਆਂ ਅੰਦਰ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਕਾਰੋਬਾਰ ਨੂੰ ਬਰਬਾਦ ਕਰ ਰਿਹਾ ਹੈ।