ਨਵੀਂ ਦਿੱਲੀ: ਨੋਟਬੰਦੀ ਨੂੰ 8 ਨਵੰਬਰ ਨੂੰ ਪੂਰੇ ਦੋ ਸਾਲ ਪੂਰੇ ਹੋ ਗਏ। ਜਿਸ ਮੌਕੇ ਭਾਜਪਾ ਅਤੇ ਕਾਂਗਰਸ ਨੂੰ ਇੱਕ ਵਾਰ ਫੇਰ ਇੱਕ-ਦੂਜੇ ਦੀ ਕਮੀਆਂ ਦੱਸਣ ਦਾ ਮੌਕਾ ਮਿਲ ਗਿਆ। ਇਸ ਦੇ ਨਾਲ ਹੀ ਅੱਜ ਕਾਂਗਰਸ ਦੇਸ਼ ‘ਚ ਪ੍ਰਦਰਸ਼ਨ ਵੀ ਕਰੇਗੀ। ਦਿੱਲੀ ‘ਚ ਕਾਂਗਰਸ ਪ੍ਰਧਾਨ ਖੁਦ ਪ੍ਰਦਰਸ਼ਨ ਦੀ ਅਗਵਾਈ ਕਰ ਸਕਦੇ ਹਨ। ਵਿਰੋਧ ਪ੍ਰਦਰਸ਼ਨ ਭਾਰਤੀ ਰਿਜ਼ਰਵ ਬੈਂਕ ਦੇ ਬਾਹਰ ਕੀਤਾ ਜਾਵੇਗਾ।

ਕੱਲ੍ਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨੋਟਬੰਦੀ ਨੂੰ ਬੇਰਹਿਮ ਸਾਜ਼ਿਸ਼ ਅਤੇ ਘੋਟਾਲਾ ਕਿਹਾ ਸੀ। ਉਨ੍ਹਾਂ ਨੇ ਟਵੀਟ ਕਰ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਸਰਕਾਰ ਦੇ ਇਸ ਕਦਮ ਦੇ ਨਾਲ 15 ਲੱਖ ਲੋਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਅਤੇ ਜੀਡੀਪੀ ਨੂੰ ਵੀ ਝਟਕਾ ਲੱਗਿਆ ਸੀ।


ਇਸ ਮਾਮਲੇ ‘ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਆਰਥਿਕ ਹਾਲਾਤ ਦੀ ‘ਤਬਾਹੀ’ ਵਾਲੇ ਇਸ ਕਦਮ ਦਾ ਅਸਰ ਹੁਣ ਸਾਫ ਹੋ ਚੁੱਕੀਆ ਹੈ ਅਤੇ ਇਸੇ ਦੇ ਨਕਾਰਾਤਮਕ ਅਸਰ ਹੋ ਡੂੰਘੇ ਹੁੰਦੇ ਜਾ ਰਹੇ ਹਨ।