ਚੰਡੀਗੜ੍ਹ: ਪੰਚਕੁਲਾ ਤੋਂ ਭਟਕੀ ਹਿੰਸਾ ਦੀ ਅੱਗ ਪੰਜਾਬ ਹਰਿਆਣਾ ਤੋਂ ਬਾਅਦ ਦਿੱਲੀ ਵੀ ਪਹੁੰਚ ਗਈ ਹੈ। ਸਿਰਸਾ ਮੁਖੀ ਦੇ ਪੈਰੋਕਾਰ ਗੁੰਡਾ ਗਰਦੀ ਦਿਖਾਉਂਦਿਆਂ ਦਿੱਲੀ 'ਚ ਦੋ ਬੱਸਾਂ ਅਤੇ ਰੇਲਵੇ ਸਟੇਸ਼ਨ 'ਤੇ ਖੜੀ ਰੇਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਪੰਚਕੁਲਾ 'ਚ ਹਿੰਸਾ ਦੌਰਾਨ 12 ਲੋਕਾਂ ਤੋਂ ਵੱਧ ਦੀ ਮੌਤ ਹੋ ਗਈ ਤੇ ਤਕਰੀਬਨ 100 ਲੋਕ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਵਾਹਨਾਂ ਸਮੇਤ ਲੱਖਾਂ ਦੀ ਸੰਪੱਤੀ ਵੀ ਅੱਗ ਦੇ ਹਵਾਲੇ ਕਰ ਦਿੱਤੀ।
ਇਨ੍ਹਾਂ ਤਿੰਨ ਰਾਜਾਂ ਤੋਂ ਬਿਨ੍ਹਾਂ ਯੂਪੀ 'ਚ ਹਿੰਸਾ ਪਹੁੰਚੀ। ਜਿੱਥੇ ਵੀ ਭਾਰੀ ਗਿਣਤੀ 'ਚ ਨੁਕਸਾਨ ਹੋਇਆ ਹੈ। ਅਜਿਹਾ ਸ਼ੁੱਕਰਵਾਰ ਨੂੰ ਪੰਚਕੁਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਬਲਾਤਕਾਰੀ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਵਾਪਰਿਆ ਹੈ।