ਚੰਡੀਗੜ੍ਹ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਕੋਰੋਨਾਵਾਇਰਸ ਦੇ ਲਪੇਟ ਵਿੱਚ ਆ ਗਿਆ ਹੈ। ਰਾਮ ਰਹੀਮ ਹਰਿਆਣਾ ਦੀ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।ਉਸਨੂੰ ਸਿਹਤ ਵਿਗੜਣ ਮਗਰੋਂ ਐਤਵਾਰ ਸਵੇਰੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਕੋਵਿਡ-19 ਨਾਲ ਪੌਜ਼ੇਟਿਵ ਟੈਸਟ ਕੀਤਾ ਗਿਆ।


ਉਸਨੂੰ ਹੁਣ ਕੋਵਿਡ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।ਇਸ ਤੋਂ ਪਹਿਲਾਂ ਵੀਰਵਾਰ ਨੂੰ ਉਸ ਨੇ ਪੇਟ ਵਿਚ ਦਰਦ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (PGI), ਰੋਹਤਕ ਵਿੱਚ ਕੁੱਝ ਟੈਸਟ ਕੀਤੇ ਗਏ ਸੀ।


ਸਿਰਸਾ ਡੇਰਾ ਮੁਖੀ 53 ਸਾਲਾ ਰਾਮ ਰਹੀਮ ਨੂੰ ਐਤਵਾਰ ਨੂੰ ਅਗਲੇ ਟੈਸਟਾਂ ਲਈ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਸੀ।ਸੁਨਾਰੀਆ ਜੇਲ ਦੇ ਸੁਪਰਡੈਂਟ ਸੁਨੀਲ ਸੰਗਵਾਨ ਨੇ ਪੀਟੀਆਈ ਨੂੰ ਫੋਨ ਤੇ ਦੱਸਿਆ ਕਿ ਰਾਮ ਰਹੀਮ ਦੀ ਹਾਲਤ ਨਾਲ ਸਬੰਧਤ ਸਾਰੇ ਟੈਸਟ ਪੀਜੀਆਈਐਮਐਸ, ਰੋਹਤਕ ਵਿਖੇ ਪੂਰੇ ਨਹੀਂ ਕੀਤੇ ਜਾ ਸਕਦੇ ਸੀ।ਜਦੋਂ ਇਸ ਸੰਬੰਧ ਵਿੱਚ ਇਕ ਹੋਰ ਉੱਚ ਸਰਕਾਰੀ ਹਸਪਤਾਲ ਪਹੁੰਚਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਕੋਵਿਡ -19 ਸਥਿਤੀ ਕਾਰਨ ਟੈਸਟ ਨਹੀਂ ਕੀਤੇ ਜਾ ਰਹੇ ਹਨ।


ਬਾਅਦ ਵਿਚ, ਜੇਲ੍ਹ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਗਿਆ ਕਿ ਇਹ ਟੈਸਟ ਮੇਦਾਂਤਾ ਹਸਪਤਾਲ ਵਿਚ ਕੀਤੇ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਇਸ ਦੀ ਇਜਾਜ਼ਤ ਦਿੱਤੀ ਗਈ ਸੀ।


ਰਾਮ ਰਹੀਮ ਨੂੰ ਭਾਰੀ ਪੁਲਿਸ ਬਲ ਦੇ ਨਾਲ ਹਸਪਤਾਲ ਲਿਜਾਇਆ ਗਿਆ ਸੀ।ਮਈ ਵਿਚ, ਉਸ ਨੂੰ ਚੱਕਰ ਆਉਣੇ ਅਤੇ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਤੋਂ ਬਾਅਦ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਹਸਪਤਾਲ ਵਿਚ ਰਾਤ ਭਰ ਠਹਿਰਨ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ।