ਨਵੀਂ ਦਿੱਲੀ/ਕੈਡੀ: ਸ਼੍ਰੀਲੰਕਾ 'ਚ 10 ਦਿਨ ਲਈ ਐਮਰਜੰਸੀ ਲਾ ਦਿੱਤੀ ਗਈ ਹੈ। ਦੇਸ਼ ਦੇ ਕੈਡੀ ਇਲਾਕੇ 'ਚ ਮੁਸਲਮਾਨ ਤੇ ਬੁੱਧ ਆਬਾਦੀ ਵਿਚਾਲੇ ਦੰਗੇ ਹੋ ਗਏ ਹਨ। ਇਸ ਕਾਰਨ ਇਸ ਖੇਤਰ ਦਾ ਮਾਹੌਲ ਬਹੁਤ ਖ਼ਰਾਬ ਹੋ ਗਿਆ ਹੈ। ਹਿੰਸਾ ਨੂੰ ਦੇਖਦੇ ਹੋਏ ਸ਼੍ਰੀਲੰਕਾ 'ਚ 10 ਦਿਨ ਲਈ ਐਮਰਜੰਸੀ ਲਾ ਦਿੱਤੀ ਗਈ ਹੈ।

ਭਾਰਤੀ ਕ੍ਰਿਕਟ ਟੀਮ ਵੀ ਇਸ ਵੇਲੇ ਸ਼੍ਰੀਲੰਕਾ ਵਿੱਚ ਹੈ। ਕ੍ਰਿਕਟ ਟੀਮ ਅੱਜ ਤੋਂ ਸ਼੍ਰੀਲੰਕਾ ਵਿੱਚ ਤਿਕੋਣੀ ਸੀਰੀਜ਼ ਦਾ ਆਗਾਜ਼ ਕਰਨ ਜਾ ਰਹੇ ਹੈ। ਟੀਮ ਦੀ ਸੁਰੱਖਿਆ ਵਧ ਦਿੱਤੀ ਗਈ ਹੈ। ਸੀਰੀਜ਼ 'ਚ ਭਾਰਤੀ ਟੀਮ ਦੀ ਪਹਿਲੀ ਟੱਕਰ ਸ਼੍ਰੀਲੰਕਾ ਨਾਲ ਹੈ।

ਸ਼੍ਰੀਲੰਕਾ ਵਿੱਚ ਸਭ ਤੋਂ ਮਾੜੇ ਹਾਲਾਤ ਇਸ ਸਮੇਂ ਕੈਡੀ ਵਿੱਚ ਹਨ ਜਦਕਿ ਭਾਰਤੀ ਟੀਮ ਹੁਣ ਕੋਲੰਬੋ ਵਿੱਚ ਹੈ ਜਿਥੇ ਅੱਜ ਸ਼ਾਮ ਨੂੰ ਸ਼੍ਰੀਲੰਕਾ ਤੇ ਭਾਰਤ ਵਿਚਾਲੇ ਪਹਿਲਾ ਟੀ-20 ਮੁਕਾਬਲਾ ਖੇਡਿਆ ਜਾਣਾ ਹੈ।

ਇਹ ਤਿਕੋਣੀ ਸੀਰੀਜ਼ ਵਿੱਚ ਭਾਰਤ, ਬੰਗਲਾਦੇਸ਼ ਤੇ ਸ਼੍ਰੀਲੰਕਾ ਵਿਚਾਲੇ 6 ਤੋਂ 16 ਮਾਰਚ ਤੱਕ 7 ਮੁਕਾਬਲੇ ਖੇਡੇ ਜਾਣੇ ਹਨ। ਕੈਡੀ ਤੋਂ ਕੋਲੰਬੋ ਸ਼ਹਿਰ ਦੀ ਦੂਰੀ ਤਕਰੀਬਨ 130 ਕਿਲੋਮੀਟਰ ਹੈ। ਭਾਰਤੀ ਟੀਮ ਇਸ ਦੌਰੇ ਉੱਤੇ ਕਪਤਾਨ ਵਿਰਾਟ ਕੋਹਲੀ, ਐਮ ਐਸ ਧੋਨੀ ਤੇ ਹਾਰਦਿਕ ਪਾਂਡਿਆ ਦੀ ਗੈਰ ਹਾਜ਼ਰੀ 'ਚ ਖੇਡਣ ਹੈ।