ਚੰਡੀਗੜ੍ਹ: ਐਸ.ਐਫ.ਆਈ.ਓ. ਵੱਲੋਂ ਆਈ.ਸੀ.ਆਈ.ਸੀ.ਆਈ. ਬੈਂਕ ਦੀ ਸੀ.ਈ.ਓ. ਚੰਦਾ ਕੋਚਰ ਤੇ ਐਕਸਿਸ ਬੈਂਕ ਦੀ ਸੀ.ਈ.ਓ. ਸਿਖਾ ਸ਼ਰਮਾ ਨੂੰ ਸੰਮਨ ਜਾਰੀ ਹੋਏ ਹਨ। ਇਲਜ਼ਾਮ ਹੈ ਕਿ ਕਰੀਬ 31 ਬੈਂਕਾਂ ਨੇ ਮੇਹੁਲ ਚੌਕਸੀ ਦੇ ਗੀਤਾਂਜਲੀ ਗਰੱਪ ਨੂੰ ਕਰੀਬ 5280 ਕਰੋੜ ਰੁਪਏ ਦਾ ਕਰਜ਼ ਦਿੱਤਾ ਸੀ।

ਇਨ੍ਹਾਂ 'ਚ ਆਈ.ਸੀ.ਆਈ.ਸੀ.ਆਈ. ਬੈਂਕ ਦੇ ਕਰੀਬ 405 ਕਰੋੜ ਤੇ ਐਕਸਿਸ ਬੈਂਕ ਦੀ ਵੀ ਵੱਡੀ ਰਕਮ ਸ਼ਾਮਲ ਹੈ। ਦੋਵਾਂ ਨੂੰ ਅੱਜ ਹੀ ਪੁੱਛਗਿਛ ਲਈ ਸੱਦਿਆ ਹੈ।

ਇਸ ਤੋਂ ਪਹਿਲਾਂ ਕੱਲ੍ਹ ਸੰਸਦ ਦੇ ਦੋਵਾਂ ਸਦਨਾਂ ਵਿੱਚ ਪੰਜਾਬ ਨੈਸ਼ਨਲ ਬੈਂਕ ਵਿੱਚ 12,700 ਕਰੋੜ ਰੁਪਏ ਦੇ ਹੋਏ ਘੁਟਾਲੇ ਤੇ ਹੋਰ ਮੁੱਦਿਆਂ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਸੀ। ਕਾਂਗਸਰ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਉਹ ਜਵਾਬ ਦੇਣ ਕਿ ਹੀਰਾ ਵਪਾਰੀ ਨੀਰਵ ਮੋਦੀ ਕਿੱਥੇ ਹੈ ਜਿਸ ਨੇ ਪੀ.ਐਨ.ਬੀ. ਨਾਲ ਘੁਟਾਲਾ ਕੀਤਾ ਹੈ।