ਮੁੰਬਈ-ਰਿਜ਼ਰਵ ਬੈਂਕ ਨੇ ਐਨਪੀਏ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਐਕਸਿਸ ਬੈਂਕ ਨੂੰ ਤਿੰਨ ਕਰੋੜ ਅਤੇ ਇੰਡੀਅਨ ਓਵਰਸਿਸ ਬੈਂਕ ਨੂੰ ਕੇਵਾਈਸੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ 2 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ।
ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਇਸ ਸਬੰਧੀ ਇਕ ਪ੍ਰਾਈਵੇਟ ਏਜੰਸੀ ਵੱਲੋਂ ਐਕਸੀਜ਼ ਬੈਂਕ ਸਬੰਧੀ ਕਰਾਈ ਜਾਂਚ ਦੇ ਆਧਾਰ ’ਤੇ ਇਹ ਕਦਮ ਉਠਾਇਆ ਹੈ। ਆਰਬੀਆਈ ਨੇ 27 ਫਰਵਰੀ 2018 ਨੂੰ ਐਕਸੀਜ਼ ਬੈਂਕ ਨੂੰ ਇਨਕਮ ਰਿਕੋਗਨੀਸ਼ਨ ਐਂਡ ਐਸਟਸ ਕਲਾਸੀਫਿਕੇਸ਼ਨ (ਆਈਆਰਏਸੀ) ਦੇ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਸੀ।

ਜਾਣਕਾਰੀ ਮੁਤਾਬਕ ਇੰਡੀਅਨ ਓਵਰਸੀਜ਼ ਬੈਂਕ ਦੀ ਇਕ ਸੂਬਾਈ ਸ਼ਾਖਾ ਵਿੱਚ ਘਪਲਾ ਸਾਹਮਣੇ ਆਇਆ ਸੀ। ਇੰਡੀਅਨ ਓਵਰਸੀਜ਼ ਬੈਂਕ ਨੇ ਆਰਬੀਆਈ ਦੇ ਕੇਵਾਈਸੀ ਸਬੰਧੀ ਨਿਯਮਾਂ ਨੂੰ ਅੱਖੋਂ ਪਰੋਖੇ ਕੀਤਾ ਹੈ।