ਮੁੰਬਈ-ਦੇਸ਼ ਦੀ ਵੱਡੀ ਵਾਹਨ ਕੰਪਨੀ ਟਾਟਾ ਮੋਟਰਜ਼ ਨੇ ਅਗਲੇ ਚਾਰ ਤੋਂ ਪੰਜ ਸਾਲ ਦੇ ਵਿੱਚ ਔਰਤ ਮੁਲਾਜ਼ਮਾਂ ਦੀ ਗਿਣਤੀ 25 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ।
ਟਾਟਾ ਮੋਟਰਜ਼ ਦੇ ਮੁੱਖ ਐੱਚਆਰ ਅਧਿਕਾਰੀ ਗਜੇਂਦਰ ਚੰਦੇਲ ਨੇ ਦੱਸਿਆ ਕਿ ਕੰਪਨੀ ਦਾ ਟੀਚਾ ਹੈ ਕਿ ਅਗਲੇ ਚਾਰ ਤੋਂ ਪੰਜ ਸਾਲ ਦੇ ਵਿੱਚ ਔਰਤ ਮੁਲਾਜ਼ਮਾਂ ਦੀ ਗਿਣਤੀ 20 ਤੋਂ 25 ਫੀਸਦੀ ਕੀਤੀ ਜਾਵੇ।