DGCA Show Cause Notice : ਦੇਸ਼ 'ਚ ਪਿਛਲੇ ਕੁਝ ਦਿਨਾਂ ਤੋਂ ਫਲਾਈਟ 'ਚ ਯੂਰੀਨੇਟ ਦਾ ਮਾਮਲਾ ਸੁਰਖੀਆਂ 'ਚ ਹੈ। ਇਸ ਦੌਰਾਨ ਗੋ ਫਸਟ ਏਅਰਲਾਈਨਜ਼ ਦੀ ਇੱਕ ਵੱਡੀ ਗਲਤੀ ਸਾਹਮਣੇ ਆਈ ਹੈ। GoFirst ਏਅਰਲਾਈਨ ਦੀ ਫਲਾਈਟ 50 ਤੋਂ ਵੱਧ ਯਾਤਰੀਆਂ ਨੂੰ ਛੱਡ ਕੇ ਚਲੀ ਗਈ ਸੀ। ਇਸ ਮਾਮਲੇ 'ਚ ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਗੋ ਫਸਟ ਏਅਰਲਾਈਨਜ਼ ਤੋਂ ਰਿਪੋਰਟ ਤਲਬ ਕੀਤੀ ਹੈ।

GoFirst ਏਅਰਲਾਈਨ ਦੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ DGCA ਨੇ ਕਿਹਾ, "ਉਨ੍ਹਾਂ ਦੇ ਰੈਗੂਲੇਟਰੀ ਜ਼ੁੰਮੇਵਾਰੀਆਂ ਦੀ ਉਲੰਘਣਾ ਕਰਨ ਲਈ ਉਨ੍ਹਾਂ ਦੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ?" DGCA ਨੇ GoFirst ਨੂੰ ਆਪਣਾ ਜਵਾਬ ਦਾਇਰ ਕਰਨ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ।

ਡੀਜੀਸੀਏ ਨੇ ਇਸ ਘਟਨਾ 'ਤੇ ਪ੍ਰਗਟਾਈ ਨਾਰਾਜ਼ਗੀ 


ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨਿਊਜ਼ ਏਜੰਸੀ ਨੂੰ ਦੱਸਿਆ, "ਰਿਪੋਰਟ ਮੰਗੀ ਗਈ ਹੈ ਅਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਏਅਰਲਾਈਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਭੁੱਲ ਗਏ ਯਾਤਰੀਆਂ ਲਈ ਇੱਕ ਵੱਖਰੀ ਉਡਾਣ ਦਾ ਪ੍ਰਬੰਧ ਕੀਤਾ ਗਿਆ।" ਰੈਗੂਲੇਟਰ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ, ਜਦੋਂ ਕਿ ਟਵਿੱਟਰ 'ਤੇ ਬਹੁਤ ਸਾਰੇ ਲੋਕਾਂ ਨੇ ਹੁਣ ਤੱਕ ਦੇ ਸਭ ਤੋਂ ਖਰਾਬ ਅਨੁਭਵ ਲਈ ਏਅਰਲਾਈਨ ਦੀ ਆਲੋਚਨਾ ਕੀਤੀ ਹੈ।
 

9 ਜਨਵਰੀ ਦੀ ਹੈ ਇਹ ਘਟਨਾ 

ਦੱਸ ਦੇਈਏ ਕਿ 9 ਜਨਵਰੀ ਨੂੰ ਬੈਂਗਲੁਰੂ ਏਅਰਪੋਰਟ 'ਤੇ ਏਅਰਲਾਈਨ ਦੀ ਫਲਾਈਟ 50 ਤੋਂ ਵੱਧ ਯਾਤਰੀਆਂ ਨੂੰ ਸਵਾਰ ਕਰਨਾ ਭੁੱਲ ਗਈ ਸੀ। TOI ਦੀ ਇੱਕ ਰਿਪੋਰਟ ਦੇ ਅਨੁਸਾਰ ਘਟਨਾ ਸੋਮਵਾਰ ਸਵੇਰੇ 5.45 ਵਜੇ ਬੈਂਗਲੁਰੂ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਾਪਰੀ। ਇਸ ਸਮੇਂ ਗੋ ਫਸਟ ਫਲਾਈਟ ਜੀ8 116 ਨੇ ਯਾਤਰੀਆਂ ਨੂੰ ਬੈਂਗਲੁਰੂ ਤੋਂ ਦਿੱਲੀ ਲਿਜਾਣਾ ਸੀ। ਫਲਾਈਟ ਬੈਂਗਲੁਰੂ ਹਵਾਈ ਅੱਡੇ 'ਤੇ 50 ਤੋਂ ਵੱਧ ਯਾਤਰੀਆਂ ਨੂੰ ਸਵਾਰ ਕਰਨਾ ਭੁੱਲ ਗਈ ਸੀ।

ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਜ਼ਾਹਰ ਕੀਤਾ ਆਪਣਾ ਗੁੱਸਾ 

ਦਰਅਸਲ, 55 ਵਿੱਚੋਂ 53 ਯਾਤਰੀਆਂ ਨੂੰ ਦਿੱਲੀ ਲਈ ਕਿਸੇ ਹੋਰ ਏਅਰਲਾਈਨ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਜਦੋਂ ਕਿ 2 ਨੇ ਰਿਫੰਡ ਦੀ ਮੰਗ ਕੀਤੀ ਸੀ। ਇਸ ਦਾ ਭੁਗਤਾਨ ਏਅਰਲਾਈਨ ਦੁਆਰਾ ਕੀਤਾ ਗਿਆ ਸੀ। ਸੋਮਵਾਰ ਨੂੰ ਕਈ ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਇਹ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ ਗਿਆ ਕਿਉਂਕਿ ਉਹ ਫਲਾਈਟ 'ਤੇ ਚੜ੍ਹਨ ਲਈ ਸ਼ਟਲ ਬੱਸ ਦੀ ਉਡੀਕ ਕਰ ਰਹੇ ਸਨ।