Agniveer's Training : ਅਗਨੀਪਥ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਨੌਜਵਾਨਾਂ ਦੀ ਸਿਖਲਾਈ ਸ਼ੁਰੂ ਕੀਤੀ ਗਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਾਇਰ ਫਾਈਟਰਾਂ ਦੀ ਟ੍ਰੇਨਿੰਗ ਚੱਲ ਰਹੀ ਹੈ। ਅਗਨੀਵੀਰਾਂ (Agniveers) ਦਾ ਪਹਿਲਾ ਜੱਥਾ ਹੈਦਰਾਬਾਦ ਵਿੱਚ ਆਪਣੀ ਸਿਖਲਾਈ ਲੈ ਰਿਹਾ ਹੈ। ਉਨ੍ਹਾਂ ਨੂੰ ਅੱਠ ਮਹੀਨੇ ਦੀ ਸਖ਼ਤ ਸਿਖਲਾਈ ਤੋਂ ਬਾਅਦ ਹੀ ਫ਼ੌਜ ਵਿੱਚ ਤਾਇਨਾਤ ਕੀਤਾ ਜਾਵੇਗਾ।
ਭਾਰਤੀ ਫੌਜ ਮੁਤਾਬਕ ਅਗਨੀਪਥ ਯੋਜਨਾ ਤਹਿਤ ‘ਅਗਨੀਵੀਰਾਂ’ ਦੇ ਪਹਿਲੇ ਬੈਚ ਦੀ ਭਰਤੀ ਪ੍ਰਕਿਰਿਆ ਲਗਭਗ ਪੂਰੀ ਹੋ ਚੁੱਕੀ ਹੈ। ਭਰਤੀ ਹੋਏ ਸਿਪਾਹੀਆਂ ਨੇ 25-31 ਦਸੰਬਰ (2022) ਦੇ ਵਿਚਕਾਰ ਫੌਜ ਦੇ ਵੱਖ-ਵੱਖ ਰੈਜੀਮੈਂਟਲ ਕੇਂਦਰਾਂ ਵਿੱਚ ਰਿਪੋਰਟ ਕੀਤੀ ਹੈ। ‘ਅਗਨੀਵੀਰਾਂ’ ਦੇ ਪਹਿਲੇ ਬੈਚ ਵਿੱਚ ਔਰਤਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਆਰੋਪੀ ਆਫਤਾਬ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧੀ, ਅਦਾਲਤ ਨੇ ਪੁਲਿਸ ਨੂੰ ਦਿੱਤੇ ਇਹ ਨਿਰਦੇਸ਼
ਕਿੱਥੇ ਹੋ ਰਹੀ ਹੈ ਟ੍ਰੇਨਿੰਗ ?
ਕਿੱਥੇ ਹੋ ਰਹੀ ਹੈ ਟ੍ਰੇਨਿੰਗ ?
ਆਰਮਡ ਕੋਰ ਟ੍ਰੇਨਿੰਗ ਸੈਂਟਰ, ਅਹਿਮਦਨਗਰ (ਮਹਾਰਾਸ਼ਟਰ); ਤੋਪਖਾਨਾ ਸਿਖਲਾਈ ਕੇਂਦਰ, ਨਾਸਿਕ (ਮਹਾਰਾਸ਼ਟਰ); ਤੋਪਖਾਨਾ ਸਿਖਲਾਈ ਕੇਂਦਰ, ਹੈਦਰਾਬਾਦ (ਤੇਲੰਗਾਨਾ), ਜ਼ਕਰੀਫ ਰੈਜੀਮੈਂਟਲ ਸੈਂਟਰ, ਜਬਲਪੁਰ (ਮੱਧ ਪ੍ਰਦੇਸ਼), ਬੈਂਗਲੁਰੂ (ਕਰਨਾਟਕ), ਪੰਜਾਬ ਰੈਜੀਮੈਂਟਲ ਸੈਂਟਰ, ਰਾਮਗੜ੍ਹ (ਝਾਰਖੰਡ), ਨਾਗਪੁਰ (ਮਹਾਰਾਸ਼ਟਰ) ਅਤੇ ਹੈਦਰਾਬਾਦ ਵਿੱਚ ਸ਼ੁਰੂ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਡਗਰੂ ਦੀ ਪੰਚਾਇਤ ਦਾ ਇਤਿਹਾਸਕ ਫੈਸਲਾ, ਹੁਣ ਨਹੀਂ ਵਿਕੇਗਾ ਕੋਈ ਵੀ ਨਸ਼ਾ, ਬੀੜੀ, ਸਿਗਰਟ ਤੇ ਤੰਬਾਕੂ ਵੇਚਣ ਵਾਲਿਆਂ ਨੂੰ 10,000 ਰੁਪਏ ਜ਼ੁਰਮਾਨਾ, ਠੇਕਾ ਵੀ ਨਹੀਂ ਖੁੱਲ੍ਹੇਗਾ
ਕੀ ਹੈ ਅਗਨੀਪਥ ਸਕੀਮ?
ਕੀ ਹੈ ਅਗਨੀਪਥ ਸਕੀਮ?
ਅਗਨੀਵੀਰ ਯੋਜਨਾ ਸਿਰਫ਼ ਸਿਪਾਹੀਆਂ ਦੀ ਭਰਤੀ ਲਈ ਹੈ ਨਾ ਕਿ ਫ਼ੌਜ ਵਿੱਚ ਅਫ਼ਸਰਾਂ ਦੀ ਭਰਤੀ ਲਈ। ਇਸ ਸਕੀਮ ਤਹਿਤ ਭਰਤੀ ਹੋਣ ਵਾਲੇ ਸਿਪਾਹੀਆਂ ਨੂੰ ਅਗਨੀਵੀਰ ਵਜੋਂ ਜਾਣਿਆ ਜਾਵੇਗਾ। ਇਹ ਸਾਰੇ ਅਗਨੀਵੀਰ ਚਾਰ ਸਾਲ ਲਈ ਫੌਜ ਵਿੱਚ ਭਰਤੀ ਹੋਣਗੇ। ਚਾਰ ਸਾਲ ਦੀ ਸੇਵਾ ਤੋਂ ਬਾਅਦ ਸਮੀਖਿਆ ਹੋਵੇਗੀ। ਸਮੀਖਿਆ ਤੋਂ ਬਾਅਦ ਸਿਰਫ 25 ਫੀਸਦੀ ਅਗਨੀਵੀਰ ਹੀ ਫੌਜ ਵਿੱਚ ਅੱਗੇ ਸੇਵਾ ਕਰ ਸਕਣਗੇ ਅਤੇ ਬਾਕੀ 75 ਫੀਸਦੀ ਸੇਵਾਮੁਕਤ ਹੋ ਜਾਣਗੇ। ਚਾਰ ਸਾਲ ਬਾਅਦ ਜੋ ਅਗਨੀਵੀਰ ਫੌਜ ਵਿੱਚ ਸੇਵਾ ਕਰੇਗਾ ,ਉਸਨੂੰ ਸਿਪਾਹੀ ਕਿਹਾ ਜਾਵੇਗਾ ਅਤੇ ਉਸਦਾ ਰੈਂਕ ਆਮ ਸਿਪਾਹੀਆਂ ਵਾਂਗ ਲਾਂਸ ਨਾਇਕ, ਨਾਇਕ, ਹੌਲਦਾਰ ਆਦਿ ਹੋਵੇਗਾ।