ਧਨਬਾਦ: ਝਾਰਖੰਡ ਦੇ ਧਨਬਾਦ ਜ਼ਿਲ੍ਹੇ 'ਚ ਇਕ ਹੈਰਾਨ ਕਰਦੀ ਘਟਨਾ 'ਚ ਐਡੀਸ਼ਨਲ ਜ਼ਿਲ੍ਹਾ ਜੱਜ ਦੀ ਸਵੇਰ ਦੀ ਸੈਰ ਕਰਦਿਆਂ ਸਮੇਂ ਆਟੋ ਵੱਲੋਂ ਟੱਕਰ ਮਾਰੇ ਜਾਣ ਮਗਰੋਂ ਮੌਤ ਹੋ ਗਈ। ਇਹ ਘਟਨਾ ਬੁੱਧਵਾਰ ਦੀ ਹੈ। ਪੁਲਿਸ ਮੁਤਾਬਕ ਧਨਬਾਦ ਜ਼ਿਲ੍ਹੇ ਦੀ ਕੋਰਟ ਦੇ ਨੇੜੇ ਰਣਧੀਰ ਵਰਮਾ ਚੌਕ ਦੀ ਇਹ ਘਟਨਾ ਹੈ।


ADJ ਉੱਤਮ ਆਨੰਦ ਸਵੇਰ ਦੀ ਸੈਰ ਕਰ ਰਹੇ ਸਨ। ਜਦੋਂ ਇਕ ਆਟੋ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁਚਲ ਗਿਆ। ਉਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। SSP ਸੰਜੀਵ ਕੁਮਾਰ ਨੇ ਕਿਹਾ ਕਿ ਸੀਸੀਟੀਵੀ ਫੁਟੈਜ ਖੰਗਾਲੀ ਜਾ ਰਹੀ ਹੈ। ਫਿਲਹਾਲ ਆਟੋ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।


ADG ਉੱਤਮ ਆਨੰਦ ਦੀ ਛੇ ਮਹੀਨੇ ਪਹਿਲਾਂ ਹੀ ਇੱਥੇ ਪੋਸਟਿੰਗ ਹੋਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


ਦੇਖੋ ਵੀਡੀਓ :