ਲਓ ਜੀ ਇੱਥੇ ਲੱਗੀ ਡੀਜ਼ਲ ਜਨਰੇਟਰਾਂ 'ਤੇ ਪਾਬੰਦੀ
ਏਬੀਪੀ ਸਾਂਝਾ | 18 Oct 2017 09:30 AM (IST)
ਨਵੀਂ ਦਿੱਲੀ : ਦਿੱਲੀ 'ਚ ਮੈਟਰੋ ਸਟੇਸ਼ਨਾਂ ਅਤੇ ਹਸਪਤਾਲਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਡੀਜ਼ਲ ਜਨਰੇਟਰਾਂ 'ਤੇ ਮੰਗਲਵਾਰ ਤੋਂ ਪਾਬੰਦੀ ਲਗਾ ਦਿੱਤੀ ਗਈ ਹੈ। ਬਦਰਪੁਰ ਥਰਮਲ ਪਾਵਰ ਪਲਾਂਟ ਵੀ ਬੰਦ ਕਰ ਕੇ ਦਿੱਲੀ ਵਾਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਬਾਹਰ ਨਿਕਲਦੇ ਸਮੇਂ ਮਾਸਕ ਦੀ ਵਰਤੋਂ ਕਰਨ ਕਿਉਂਕਿ ਦਿੱਲੀ ਦੀ ਹਵਾ ਖ਼ਤਰਨਾਕ ਹੱਦ ਤਕ ਪੋਲੂਸ਼ਨ ਨਾਲ ਭਰੀ ਹੋਈ ਹੈ। 1998 'ਚ ਸੁਪਰੀਮ ਕੋਰਟ ਦੇ ਆਦੇਸ਼ਾਂ ਪਿੱਛੋਂ ਵਾਤਾਵਰਣ 'ਤੇ ਕੰਟਰੋਲ ਕਰਨ ਲਈ ਬਣਾਈ ਗਈ ਬਾਡੀ ਨੇ ਇਹ ਐਲਾਨ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਐਲਾਨ ਕੀਤਾ ਗਿਆ ਕਿ ਇਹ ਪਾਬੰਦੀ ਅਗਲੇ ਸਾਲ 15 ਮਾਰਚ ਤਕ ਲਾਗੂ ਰਹੇਗੀ। ਬਦਰਪੁਰ ਪਾਵਰ ਪਲਾਂਟ ਨੂੰ ਅਗਲੇ ਸਾਲ ਜੁਲਾਈ ਮਹੀਨੇ ਤਕ ਬੰਦ ਕਰ ਦਿੱਤਾ ਗਿਆ ਹੈ।