ਨਵੀਂ ਦਿੱਲੀ: ਮੁਸਲਿਮ ਅੋਰਤਾਂ ਨੂੰ ਤਿੰਨ ਤਲਾਕ ਤੋਂ ਨਿਜ਼ਾਤ ਦਿਲਾਉਣ ਲਈ ਮੋਦੀ ਸਰਕਾਰ ਪੂਰੀ ਤਰ੍ਹਾਂ ਸਮਰਪਿਤ ਹੈ। ਵੀਰਵਾਰ ਨੂੰ ਇੱਕ ਵਾਰ ਫੇਰ ਇਸ ‘ਤੇ ਲੋਕਸਭਾ ‘ਚ ਚਰਚਾ ਹੋਣੀ ਹੈ। ਸਰਕਾਰ ਅਤੇ ਵਿਰੋਧੀ ਧੀਰ ‘ਚ ਇਸ ਕਾਨੂੰਨ ‘ਤੇ ਚਰਚਾ ਕਰਨ ਲਈ ਪਿਛਲੇ ਹਫਤੇ ਹੀ ਸਹਿਮਤੀ ਬਣੀ ਸੀ।
ਭਾਜਪਾ ਅਤੇ ਕਾਂਗਰਸ ਪਹਿਲਾਂ ਹੀ ਆਪਣੇ ਮੈਂਬਰਾਂ ਨੂੰ ਚਿੱਠੀ ਲਿੱਖ ਚਰਚਾ ਦੌਰਾਨ ਲੋਕਸਭਾ ਚ’ ਮੌਜੂਦ ਹੋਣ ਲਈ ਕਹਿ ਚੁੱਕੀ ਹੈ। ਮੋਦੀ ਸਰਕਾਰਨ ਤਿੰਨ ਤਲਾਜ ਬਿਲ ਪਿਛਲੇ ਸਾਲ ਲੈ ਕੇ ਆਈ ਸੀ, ਬਿਲ ਲੋਕਸਭਾ ‘ਚ ਚਰਚਾ ‘ਚ ਪਾਸ ਵੀ ਹੋ ਗਿਆ ਸੀ। ਪਰ ਕਾਂਗਰਸ ਸਮੇਤ ਕੁੜ ਵਿਰੋਧੀ ਧੀਰਾਂ ਦੇ ਚਲਦੇ ਇਹ ਬਿਲ ਰਾਜਸਭਾ ‘ਚ ਪਾਸ ਨਹੀਂ ਹੋ ਸਕਿਆ ਸੀ।
ਸਰਕਾਰ ਇਸ ਬਿਲ ਨੂੰ ਪਿਛਲੇ ਹਫਤੇ ਹੀ ਪਾਸ ਕਰਨਾ ਚਾਹੁੰਦੀ ਸੀ ਪਰ ਕਾਂਗਰਸ ਅਤੇ ਹੋਰ ਪਾਰਟੀਆ ਵੱਲੋਂ ਰਾਫੇਲ ਡੀਲ ‘ਤੇ ਜੇਪੀਸੀ ਤੋਂ ਜਾਂਚ ਅਤੇ ਹੋਰ ਮੰਗਾਂ ਨੂੰ ਲੈ ਕੇ ਹੋਏ ਹੰਗਾਮੇ ਕਾਰਨ ਇਸ ਬਿਲ ‘ਤੇ ਚਰਚਾ ਹੀ ਨਹੀਂ ਹੋ ਸਕੀ।