ਨਵੀਂ ਦਿੱਲੀ: ਬੁੱਧਵਾਰ ਨੂੰ ਅੱਤਵਾਦੀ ਸੰਗਠਨ ISIS ਦੇ ਮਾਡਿਊਲ ‘ਤੇ ਅਧਾਰਿਤ ਉੱਤਰਪ੍ਰਦੇਸ਼ ਅਤੇ ਰਾਜਧਾਨੀ ਦਿੱਲੀ ‘ਚ ਕਈ ਥਾਂਵਾਂ ‘ਤੇ ਛਾਪੇਮਾਰੀ ਕੀਤੀ ਹਈ। ਜਿਸ ‘ਚ NIA ਦੀ ਟੀਮ ਨੇ ਪੁਲਿਸ ਦੀ ਮਦਦ ਨਾਲ ਇਸ ਸਪੈਸ਼ਲ ਆਪ੍ਰੈਸ਼ਨ ‘ਚ ਕੁਲ 10 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਜੰਸੀਆਂ ਦੀ ਮਨੀਏ ਤਾਂ ਇਨ੍ਹਾਂ ਦਾ ਪਲਾਨ ਦੇਸ਼ ਦੇ ਨਾਮੀ ਲੋਕਾਂ ਅਤੇ ਥਾਂਵਾਂ ‘ਤੇ ਬਲਾਸਟ ਕਰਨ ਦਾ ਸੀ।
ਗ੍ਰਿਫ਼ਤਾਰ ਲੋਕਾਂ ਕੋਲੋਂ ਵੱਡੀ ਗਿਣਤੀ ‘ਚ ਹਥੀਆਰ ਬਰਾਮਦ ਹੋਏ ਹਨ। ਇਸ ਆਪ੍ਰੈਸ਼ਨ ‘ਚ ਯੂਪੀ ਦੇ ਅਮਰੋਹਾ ਮਸਜਿਦ ਦੇ ਇੱਕ ਮੌਲਵੀ ਅਤੇ ਥਰਡ ਈਅਰ ਦੇ ਇੰਜੀਨਿਅਰਿੰਗ ਦੇ ਵਿਦੀਆਰਥੀ ਮੁਫਤੀ ਮੁਹੰਮਦ ਸੁਹੈਲ ਨੂੰ ਫੜ੍ਹੀਆ ਗਿਆ ਹੈ। ਜਿਸ ਨੂੰ ਇਨ੍ਹਾਂ ਸਭ ਦਾ ਮਾਸਟਰਮਾਇੰਡ ਮਨੀਆ ਜਾ ਰਿਹਾ ਹੈ। ਸੁਹੈਲ ਨੇ ਆਪਣੇ ਸਾਥੀਆਂ ਲਈ ਪੈਸਾ ਇੱਕਠਾ ਕੀਤਾ, ਹੱਥਿਆਰ ਖਰੀਦੇ ਅਤੇ ਬੰਬ ਬਣਾਉਨ ਦਾ ਸਮਾਨ ਵੀ ਖਰੀਦੀਆ।
ਗਣਤੰਤਰ ਦਿਹਾੜੇ ਤੋਂ ਪਹਿਲਾਂ ਦਿੱਲੀ ਅਤੇ ਨੇੜਲੇ ਇਲਾਕੇ ਇਸ ਸੰਗਠਨ ਦੇ ਨਿਸ਼ਾਨੇ ‘ਤੇ ਸੀ। NIA ਵੱਲੋਂ ਕੀਤੀ ਇਸ ਸਰਚ ਮੁਹਿੰਮ ‘ਚ 16 ਥਾਂਵਾਂ ‘ਤੇ ਛਾਪੇਮਾਰੀ ਹੋਈ ਹੈ ਜਿਸ ‘ਚ ਦੇਸੀ ਰਾਕੇਟ ਲੌਂਚਰ, ਆਤਮਘਾਤੀ ਜੈਕੇਟ ਦਾ ਸਮਾਨ, ਟਾਈਮ ਬੰਬ ਬਣਾਉਨ ਦਾ ਸਮਾਨ ਅਤੇ ਇਸ ‘ਚ ਇਸਤੇਮਾਲ ਹੋਣ ਵਾਲੀਆਂ 112 ਘੜੀਆਂ ਬਰਾਮਦ ਹੋਈਆਂ ਹਨ।
ਨਾਲ ਹੀ NIA ਦਾ ਦਾਅਵਾ ਹੈ ਕਿ ਉਨ੍ਹਾਂ ਨੇ ਦੇਸ਼ ‘ਚ ਹੋਣ ਵਾਲੇ ਇੱਕ ਵੱਡੇ ਧਮਾਕੇ ਦੀ ਸਾਜ਼ਿਸ਼ ਨੂੰ ਨਾਕਾਮਯਾਬ ਕੀਤਾ ਹੈ ਅਤੇ ਅੱਜ NIA ਇਨ੍ਹਾਂ ਸਭ ਨੂੰ ਅੱਗੇ ਦੀ ਪੁੱਛਗਿਛ ਲਈ ਪਟਿਆਲਾ ਕੋਰਟ ‘ਚ ਪੇਸ਼ ਕਰੇਗੀ।