ਨਵੀਂ ਦਿੱਲੀ: DTH ਤੇ CableTV ਯੂਜ਼ਰਜ਼ ਲਈ ਪਿਛਲੇ ਕੁਝ ਦਿਨਾਂ 'ਚ ਕਈ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ Dish TV ਨੇ ਆਪਣੇ ਯੂਜ਼ਰਜ਼ ਲਈ ਫੈਸਟਿਵ ਆਫਰ ਜਾਰੀ ਕੀਤਾ ਹੈ। ਇਸ ਆਫਰ ਤਹਿਤ ਯੂਜ਼ਰਜ਼ ਨੂੰ ਪੁਰਾਣੀ ਕੀਮਤ 'ਚ ਨਵੇਂ ਚੈਨਲ ਪੈਕਸ ਦਿੱਤੇ ਜਾਣਗੇ। ਇਸ ਆਫਰ 'ਚ ਯੂਜ਼ਰਜ਼ ਨੂੰ ਕੀ ਦਿੱਤਾ ਜਾ ਰਿਹਾ ਹੈ, ਆਓ ਤੁਹਾਨੂੰ ਦੱਸੀਏ।


ਇਸ ਆਫਰ ਤਹਿਤ ਯੂਜ਼ਰਜ਼ ਨੂੰ ਇਕੱਠੇ ਦੋ ਸਾਲ ਲਈ ਚੈਨਲ ਪੈਕ ਸਬਸਕ੍ਰਾਈਬ ਕਰਨਾ ਪਵੇਗਾ। ਇਸ ਵਿੱਚ ਕੰਪਨੀ ਨੇ ਕੁਝ ਚੈਨਲ ਪੇਸ਼ ਕੀਤੇ ਹਨ। ਕੰਪਨੀ ਦੇ Family Entertainment SD ਪੈਕਸ ਦੇ 24 ਮਹੀਨੇ ਪੈਕ ਦੀ ਕੀਮਤ 5,256 ਰੁਪਏ ਹੈ। ਅਜਿਹੇ ਵਿੱਚ ਇਕ ਮਹੀਨੇ ਦੀ ਕੀਮਤ 219 ਰੁਪਏ ਬਣਦੀ ਹੈ। ਇਸ ਤਰ੍ਹਾਂ Family Entertainment HD ਪੈਕ ਦੇ 24 ਮਹੀਨੇ ਦੀ ਕੀਮਤ 7,176 ਰੁਪਏ ਹੈ। ਅਜਿਹੇ ਵਿੱਚ ਇੱਕ ਮਹੀਨੇ ਦੀ ਕੀਮਤ 299 ਰੁਪਏ ਪੈਂਦੀ ਹੈ।

Family English SD ਪੈਕ ਦੀ 24 ਮਹੀਨੇ ਦੀ ਕੀਮਤ 7,800 ਰੁਪਏ ਹੈ। ਇਸ ਦੀ ਮਾਸਿਕ ਕੀਮਤ 352 ਰੁਪਏ ਪੈਂਦੀ ਹੈ। ਉੱਥੇ ਹੀ ਇਸ ਦੇ HD ਪੈਕ ਦੇ 24 ਮਹੀਨੇ ਦੀ ਕੀਮਤ 10,776 ਰੁਪਏ ਹਨ। ਇਸ ਦੀ ਮਾਸਿਕ ਕੀਮਤ 449 ਰੁਪਏ ਪੈਂਦੀ ਹੈ।

Dish TV ਨੇ ਪੇਸ਼ ਕੀਤਾ ਹਾਈਬ੍ਰਿਡ ਸੈੱਟ-ਟਾਪ ਬਾਕਸ: ਕੰਪਨੀ ਨੇ ਇਸ ਤੋਂ ਪਹਿਲਾਂ ਹਾਈਬ੍ਰਿਡ ਸੈੱਟਟਾਪ ਬਾਕਸ ਲਾਂਚ ਕੀਤਾ ਸੀ। ਇਸ ਦੀ ਕੀਮਤ 2,499 ਰੁਪਏ ਹੈ। ਇਸ ਸੈੱਟਟਾਪ ਬਾਕਸ ਨੂੰ Airtel Xstream Box ਤੇ Jio 4K Set-Top Box ਦੀ ਟੱਕਰ 'ਚ ਲਾਂਚ ਕੀਤਾ ਗਿਆ ਸੀ।