ਨਵੀਂ ਦਿੱਲੀ: ਭਾਰਤੀ ਰੇਲਵੇ ਖਾਣ-ਪੀਣ ਤੇ ਸੈਰ ਸਪਾਟਾ ਨਿਗਮ ਲਿਮਟਿਡ ਨੇ ਸ਼ੇਅਰ ਬਾਜ਼ਾਰ ‘ਚ ਚੰਗੀ ਸ਼ੁਰੂਆਤ ਕੀਤੀ ਹੈ। ਅੱਜ IRCTC ਦਾ ਸ਼ੇਅਰ ਇਸ਼ੂ ਪ੍ਰਾਈਜ਼ ਤੋਂ 101 ਫੀਸਦ ਵਧਕੇ ਲਿਸਟਿੰਗ ਹੋਇਆ। ਇਸ ਦਾ ਇਸ਼ੂ ਪ੍ਰਾਈਜ਼ 320 ਰੁਪਏ ਤੈਅ ਕੀਤਾ ਗਿਆ ਸੀ। ਮੁੰਬਈ ਸ਼ੇਅਰ ਬਾਜ਼ਾਰ ‘ਤੇ ਆਈਆਰਸੀਟੀਸੀ ਦਾ ਸ਼ੇਅਰ ਇਸ਼ੂ ਪਰਾਈਨ 101.25% ਦੇ ਉਛਾਲ ਨਾਲ 644 ਰੁਪਏ ਲਿਸਟਿੰਗ ਹੋਈ।

ਉਧਰ ਨੈਸ਼ਨਲ ਸਟੌਕ ਐਕਸਚੈਂਜ ‘ਤੇ ਸ਼ੁਰੂਆਤੀ ਕਾਰੋਬਾਰ ‘ਚ ਇਹ 95.62 ਫੀਸਦ ਵਧਕੇ 626 ਰੁਪਏ ‘ਤੇ ਰਿਹਾ। ਕੰਪਨੀ ਦਾ ਬਾਜ਼ਾਰ ਮੂਲ ਸ਼ੁਰੂਆਤੀ ਕਾਰੋਬਾਰ 10,972 ਕਰੋੜ ਰੁਪਏ ਰਿਹਾ। ਆਈਆਰਸੀਟੀਸੀ ਦੇ ਆਈਪੀਓ ਨੂੰ ਨਿਵੇਸ਼ਕਾਂ ਤੋਂ ਚੰਗੀ ਪ੍ਰਤੀਕ੍ਰਿਆ ਮਿਲੀ ਸੀ।

ਆਈਪੀਓ ਨੂੰ 111.91 ਗੁਣਾ ਫਾਇਦਾ ਮਿਲਿਆ। ਕੰਪਨੀ ਨੇ ਆਈਪੀਓ ਲਈ ਕੀਮਤ ਦਾ ਦਾਇਰਾ 315 ਤੋਂ 320 ਰੁਪਏ ਤੈਅ ਕੀਤਾ ਸੀ। ਦੱਸ ਦਈਏ ਕਿ ਆਈਆਰਸੀਟੀਸੀ ਭਾਰਤੀ ਰੇਲ ‘ਚ ਖਾਣ-ਪੀਣ ਦੇ ਨਾਲ ਆਨ-ਲਾਈਨ ਟਿਕਟਾਂ ਦੀ ਬੁਕਿੰਗ ਦੀ ਸੇਵਾ ਮੁਹੱਈਆ ਕਰਵਾਉਂਦੀ ਹੈ।