ਨਵੀਂ ਦਿੱਲੀ: ਗੁਰੂਗਰਾਮ ਵਿੱਚ ਜੁੰਮੇ ਦੀ ਨਮਾਜ਼ ਨੂੰ ਲੈ ਕੇ ਅੱਜ ਵੱਡਾ ਵਿਵਾਦ ਹੋਇਆ। ਮਸਲਾ ਨਮਾਜ਼ੀਆਂ ਨੂੰ ਖੁੱਲ੍ਹੀ ਜਗ੍ਹਾ ’ਤੇ ਨਮਾਜ਼ ਪੜ੍ਹਨ ਤੋਂ ਰੋਕੇ ਜਾਣ ਦਾ ਹੈ। ਹਿੰਦੂ ਸੰਗਠਨ ਵੱਲੋਂ ਖੁੱਲ੍ਹੀ ਜਗ੍ਹਾ ’ਤੇ ਨਮਾਜ਼ ਪੜ੍ਹਨ ਦੇ ਵਿਰੋਧ ’ਚ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਸਬੰਧੀ ਪੁਲਿਸ ਪ੍ਰਸ਼ਾਸਨ ਨੇ ਕਿਹੀ ਕਿ ਉਨ੍ਹਾਂ ਨੇ ਬਗ਼ੈਰ ਇਜਾਜ਼ਤ ਕਿਸੇ ਨੂੰ ਵੀ ਕਿਸੀ ਤਰ੍ਹਾਂ ਦਾ ਧਾਰਮਿਕ ਸਮਾਗਮ ਨਹੀਂ ਕਰਨ ਦੇਣਗੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰੂਗਰਾਮ ਦੇ 3-4 ਇਲਾਕਿਆਂ ਵਿੱਚ ਵਿਰੋਧ ਹੋਣ ਕਾਰਨ ਖੁੱਲ੍ਹੇ ਵਿੱਚ ਨਮਾਜ਼ ਨਹੀਂ ਹੋਣ ਦਿੱਤੀ ਗਈ।   ਜਾਣੋ ਕੀ ਹੈ ਪੂਰਾ ਮਾਮਲਾ ਇਹ ਪੂਰਾ ਮਾਮਲਾ ਗੁਰੂਗਰਾਮ ਦੇ ਸੈਕਟਰ 53 ਵਿੱਚ ਇੱਕ ਮੈਦਾਨ ਵਿੱਚ ਨਮਾਜ਼ ਦੇ ਵਿਰੋਧ ਦੇ ਬਾਅਦ ਸ਼ੁਰੂ ਹੋਇਆ ਜਿਸ ਵਿੱਚ ਕੁਝ ਨੌਜਵਾਨਾਂ ਨੇ ਨਮਾਜ਼ ਲਈ ਇਕੱਠੇ ਹੋਏ ਲੋਕਾਂ ਨਾਲ ਝੜਪ ਹੋ ਗਈ ਸੀ। ਇਸ ਪਿੱਛੋਂ ਪੁਲਿਸ ਨੇ ਨਮਾਜ਼ ਪੜ੍ਹਨੋਂ ਰੋਕਣ ਦੇ ਮਾਮਲੇ ਵਿੱਚ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਦਾ ਹਿੰਦੂ ਸੰਗਠਨ ਵੱਲੋਂ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਦੇ ਪਹਿਰੇ ਵਿੱਚ ਖੁੱਲ੍ਹੇ ਜਗ੍ਹਾ ’ਤੇ ਨਮਾਜ਼ ਪੜ੍ਹੀ ਗਈ ਸੀ। ਦੱਸਿਆ ਜੀ ਰਿਹਾ ਹੈ ਕਿ ਅੱਜ ਜੁੰਮੇ ਦੇ ਮੌਕੇ ਵੀ ਨਮਾਜ਼ ਨਹੀਂ ਹੋਣ ਦਿੱਤੀ ਗਈ। ਹਿੰਦੂ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨਾਲ ਉਨ੍ਹਾਂ ਦਾ ਸਮਝੌਕਾ ਹੋਇਆ ਹੈ ਜਿਸ ਦੇ ਤਹਿਤ ਮੁਸਲਮਾਨ ਭਾਈਚਾਰੇ ਦੇ ਲੋਕ ਮਸਜਿਦ ਦੇ ਅੰਦਰ ਹੀ ਨਮਾਜ਼ ਪੜ੍ਹਨਗੇ। ਪਰ ਦੂਜੇ ਹੀ ਪਾਸੇ ਮੁਸਲਮਾਨ ਭਾਈਚਾਰੇ ਦਾ ਇਸ ਦੇ ਉਲਟ ਦਾਅਵਾ ਹੈ ਕਿ ਨਮਾਜ਼ ਨਹੀਂ ਪੜ੍ਹਨ ਦਿੱਤੀ ਗਈ ਅਤੇ ਪ੍ਰਸ਼ਾਸਨ ਵੀ ਇਸ ਵਿੱਚ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ।