ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਆਪਣੇ ਟਵਿਟਰ ਹੈਂਡਲ 'ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਇੱਕ ਨੌਜਵਾਨ ਰੇਲ ਤੋਂ ਬਾਹਰ ਸਟੰਟ ਕਰ ਰਿਹਾ ਹੈ। ਅਚਾਨਕ ਕੁਝ ਟਕਰਾਉਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ।


ਰੇਲਵੇ ਨੇ ਵੀਡੀਓ ਪਾ ਕੇ ਲਿਖਿਆ ਹੈ ਕਿ ਸਟੰਟ ਨਾ ਕਰੋ। ਇਹ ਗੈਰਕਾਨੂੰਨੀ ਹੈ। ਇਹ ਜਾਨਲੇਵਾ ਵੀ ਹੋ ਸਕਦਾ ਹੈ। ਮੁੰਬਈ ਵਿੱਚ 26 ਦਸੰਬਰ ਨੂੰ ਦਿਲਸ਼ਾਨ ਨਾਂ ਦੇ ਨੌਜਵਾਨ ਨੇ ਰੇਲ ਦੇ ਬਾਹਰ ਲਟਕ ਕੇ ਸਟੰਟ ਕਰਦੇ ਹੋਏ ਆਪਣੀ ਜਾਨ ਗਵਾ ਲਈ।