ਗੋਰਖਪੁਰ: ਇੱਥੋਂ ਦੇ ਦੁਰਗਾਬਾੜੀ ਇਲਾਕੇ 'ਚ ਮੋਟਰਸਾਈਕਲ ਸਵਾਰ ਦੋ ਲੋਕਾਂ ਵੱਲੋਂ ਜਲੀਲ ਅਹਿਮਦ ਦੇ ਗੋਲੀ ਮਾਰੇ ਜਾਣ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਕਾਸਿਫ ਜਲੀਲ ਅਹਿਮਦ ਇੱਥੋਂ ਦੇ ਬੀਆਰਡੀ ਮੈਡੀਕਲ ਕਾਲਜ ਵਿੱਚ ਆਕਸੀਜਨ ਦੀ ਕਮੀ ਨਾਲ ਬੱਚਿਆਂ ਦੀ ਮੌਤ ਤੋਂ ਬਾਅਦ ਚਰਚਾ 'ਚ ਆਏ ਡਾਕਟਰ ਕਫੀਲ ਅਹਿਮਦ ਦਾ ਭਰਾ ਹੈ।


ਕਾਸਿਫ ਦੇ ਤਿੰਨ ਗੋਲੀਆਂ ਲੱਗੀਆਂ ਹਨ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਖਤਰੇ ਤੋਂ ਬਾਹਰ ਦੱਸਿਆ ਹੈ। ਕਾਸਿਫ ਅਹਿਮਦ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਹਨ। ਅਜੇ ਤੱਕ ਉਨ੍ਹਾਂ 'ਤੇ ਗੋਲੀਆਂ ਚਲਾਉਣ ਵਾਲੇ ਦਾ ਕੋਈ ਸੁਰਾਗ ਨਹੀਂ ਮਿਲਿਆ। ਡੀਆਈਜੀ ਕਾਨੂੰਨ ਤੇ ਸੁਰੱਖਿਆ ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਆਪਸੀ ਰੰਜਸ਼ ਦਾ ਲੱਗ ਰਿਹਾ ਹੈ ਜਦਕਿ ਕਾਸਿਫ ਦੇ ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ।

ਗੁਜਰਾਤ ਦੇ ਆਜ਼ਾਦ ਵਿਧਾਇਕ ਤੇ ਦਲਿਤ ਨੇਤਾ ਜਿਗਨੇਸ਼ ਮੇਵਾਨੀ ਨੇ ਇਸ ਮਾਮਲੇ 'ਚ ਯੋਗੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਟਵੀਟ ਕੀਤਾ ਹੈ ਕਿ ਜਦੋਂ ਯੋਗੀ ਸਰਕਾਰ ਕੋਲ ਆਕਸੀਜਨ ਲਈ ਪੈਸੇ ਨਹੀਂ ਸੀ ਤਾਂ ਬੱਚਿਆਂ ਦੀ ਜਾਨ ਬਚਾਉਣ ਵਾਲੇ ਡਾਕਟਰ ਨੂੰ ਜੇਲ੍ਹ ਭੇਜ ਦਿੱਤਾ ਗਿਆ। ਹੁਣ ਉਨ੍ਹਾਂ ਦੇ ਭਰਾ ਦੇ ਗੋਲੀ ਮਾਰ ਦਿੱਤੀ ਗਈ। ਉਨ੍ਹਾਂ ਵਿਅੰਗਮਈ ਲਹਿਜ਼ੇ ਚ ਮੋਦੀ ਦਾ ਅੱਛੇ ਦਿਨਾਂ ਲਈ ਧੰਨਵਾਦ ਵੀ ਕੀਤਾ।

https://twitter.com/jigneshmevani80/status/1005911511284342784