ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਜਲਦ ਹੀ ਨਵੇਂ ਸਿਸਟਮ ਤੇ ਮਿੱਟੀ ਦੇ ਅਧਿਐਨ ਤੋਂ ਪ੍ਰਾਪਤ ਅੰਕੜਿਆਂ ਦੀ ਮਦਦ ਨਾਲ ਹੜ੍ਹਾਂ ਦੀ ਭਵਿੱਖਬਾਣੀ ਕਰ ਸਕੇਗਾ। ਆਈਐਮਡੀ ਦੇ ਮਹਾਨਿਰਦੇਸ਼ਕ ਕੇਜੇ ਰਮੇਸ਼ ਨੇ ਕਿਹਾ ਕਿ ਫਲੈਸ਼ ਫਲੱਡ ਗਾਈਡੈਂਸ ਸਿਸਟਮ ਦੀ ਮਦਦ ਨਾਲ ਇਨ੍ਹਾਂ ਸੇਵਾਵਾਂ ਨੂੰ ਲਾਂਚ ਕਰਨ ਦੀ ਤਿਆਰੀ ਹੈ। ਆਸ ਹੈ ਕਿ ਅਗਲੇ ਮਹੀਨੇ ਤੱਕ ਇਹ ਸੇਵਾ ਸ਼ੁਰੂ ਹੋ ਜਾਵੇਗੀ।


ਕੇਜੇ ਰਮੇਸ਼ ਨੇ ਦੱਸਿਆ ਕਿ ਹੜ੍ਹਾਂ ਦੀ ਚੇਤਾਵਨੀ ਦੇ ਨਾਲ ਹੀ ਇਸ ਸਿਸਟਮ ਦੀ ਮਦਦ ਨਾਲ ਸੀਡਬਲਿਊ ਤੇ ਸਬੰਧਤ ਏਜੰਸੀਆਂ ਨੂੰ ਬਚਾਅ ਲਈ ਜ਼ਰੂਰੀ ਕਦਮ ਉਠਾਉਣ ਸਬੰਧੀ ਵੀ ਸੁਝਾਅ ਦਿੱਤੇ ਜਾ ਸਕਣਗੇ।

ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਇਲਾਕਿਆਂ ਦੀ ਮਿੱਟੀ ਦਾ ਅਧਿਐਨ ਕੀਤਾ ਜਾਵੇਗਾ ਤੇ ਇਹ ਪਤਾ ਲਾਇਆ ਜਾਵੇਗਾ ਕਿ ਇਹ ਕਿੰਨ੍ਹਾਂ ਪਾਣੀ ਸੋਖ ਸਕਦੀ ਹੈ। ਇਸ ਦੇ ਨਾਲ ਹੀ ਮੀਂਹ ਦੀ ਭਵਿੱਖਬਾਣੀ ਦੇ ਨਾਲ ਹੀ ਇਹ ਪਤਾ ਲਾਇਆ ਜਾ ਸਕੇਗਾ ਕਿ ਕਿੰਨਾ ਪਾਣੀ ਮਿੱਟੀ ਨੇ ਸੋਖਿਆ ਤੇ ਨਦੀਆਂ, ਨਾਲਿਆਂ ਤੇ ਹੋਰ ਜਲ-ਪ੍ਰਣਾਲੀਆਂ ਚ ਜਾਣ ਤੋਂ ਬਾਅਦ ਕਿੰਨ੍ਹਾਂ ਪਾਣੀ ਬਾਕੀ ਬਚ ਗਿਆ ਜਿਸਦੀ ਵਜ੍ਹਾ ਨਾਲ ਹੜ੍ਹ ਦੀ ਸਥਿਤੀ ਬਣ ਸਕਦੀ ਹੈ।