ਬਠਿੰਡਾ: ਪੰਜਾਬ ਸਰਕਾਰ ਵੱਲੋਂ ਜਾਰੀ ਪੇਅ ਕਮਿਸ਼ਨ ਖ਼ਿਲਾਫ਼ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਦੂਜੇ ਦਿਨ ਵੀ ਹੜਤਾਲ ਜਾਰੀ ਹੈ। ਪ੍ਰਦਰਸ਼ਨਕਾਰੀ ਡਾਕਟਰਾਂ ਨੇ ਮਾਰਚ ਕੱਢਦੇ ਹੋਏ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਵਿੱਚ ਆਪਣਾ ਮੰਗ ਪੱਤਰ ਸੌਂਪਿਆ।

ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਦੇ ਡਾਕਟਰਾਂ ਨੇ ਅੱਜ ਖ਼ਜ਼ਾਨਾ ਮੰਤਰੀ ਦੇ ਦਫ਼ਤਰ ਪਹੁੰਚ ਕੇ ਆਪਣਾ ਮੰਗ ਪੱਤਰ ਦਿੱਤਾ।

ਇਸ ਦੌਰਾਨ ਡਾਕਟਰ ਗੁਰਮੇਲ ਸਿੰਘ ਨੇ ਕਿਹਾ," ਸਰਕਾਰ ਵੱਲੋਂ ਜਾਰੀ ਪੇਅ ਕਮਿਸ਼ਨ ਦੇ ਜ਼ਰੀਏ ਸਾਡੀਆਂ ਤਨਖਾਹਾਂ ਵਿੱਚ ਡਾਕਾ ਮਾਰਿਆ ਜਾ ਰਿਹਾ, ਜਿਸ ਨੂੰ ਲੈ ਕੇ ਅੱਜ ਵਿੱਤ ਮੰਤਰੀ ਨੂੰ ਮੰਗ ਪੱਤਰ ਦੇਣ ਆਏ ਹਾਂ। ਅਸੀਂ ਆਪਣੇ ਹਸਪਤਾਲ ਤੋਂ ਮਾਰਚ ਕੱਢਦੇ ਹੋਏ ਆਏ ਹਾਂ।

ਉਨ੍ਹਾਂ ਕਿਹਾ ਕਿ, "ਸਾਡੀ ਪੁਰਜੋਰ ਮੰਗ ਹੈ ਵਿੱਤ ਮੰਤਰੀ ਸਾਡਾ ਐਨਪੀਏ ਜੋ 25 ਤੋਂ ਘਟਾ ਕੇ 20 ਕੀਤਾ ਗਿਆ ਹੈ, ਨੂੰ 33 ਕੀਤਾ ਜਾਵੇ, ਸਾਡੇ ਐਨਪੀਏ ਨੂੰ ਸਾਡੀ ਤਨਖਾਹਾਂ ਨਾਲ ਜੋੜਿਆ ਜਾਵੇ, ਜੋ ਸਾਡੇ ਸਾਥੀ ਰਿਟਾਇਰਮੈਂਟ ਹੋਣ ਜਾ ਰਹੇ ਹਨ ਉਨ੍ਹਾਂ ਨੂੰ ਪੈਨਸ਼ਨ ਨਵੇਂ ਭੱਤੇ ਨਾਲ ਜੋੜ ਦਿੱਤਾ ਜਾਵੇ।"


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ