ਨਵੀਂ ਦਿੱਲੀ: ਆਧਾਰ ਕਾਰਡ (Aadhaar Card) ਅੱਜ ਇੱਕ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ। ਸਰਕਾਰ ਨਾਲ ਸਬੰਧਤ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਹੁਣ ਬਗੈਰ ਆਧਾਰ ਹਾਸਲ ਕਰਨਾ ਮੁਸ਼ਕਲ ਹੈ ਪਰ ਜੇ ਆਧਾਰ ਕਾਰਡ ਗੁੰਮ ਜਾਂਦਾ ਹੈ ਤਾਂ ਸਰਕਾਰ ਨੇ ਅਜਿਹਾ ਸਿਸਟਮ ਬਣਾਇਆ ਹੈ ਕਿ ਆਧਾਰ ਕਾਰਡ ਨੂੰ ਆਸਾਨੀ ਨਾਲ ਹਾਸਲ ਕੀਤਾ ਜਾ ਸਕਦਾ ਹੈ।


ਆਸਾਨੀ ਨਾਲ ਨਵੇਂ ਕਾਰਡ ਦੀ ਅਰਜ਼ੀ ਦਿੱਤੀ ਜਾ ਸਕਦੀ ਹੈ। ਇਹ ਕੰਮ https://resident.uidai.gov.in/lost-uideid ਜਾਂ https://eaadhaar.uidai.gov.in ‘ਤੇ ਜਾ ਕੇ ਕੀਤਾ ਜਾ ਸਕਦਾ ਹੈ। ਅਹਿਮ ਗੱਲ ਇਹ ਹੈ ਕਿ ਕਾਰਡ ਧਾਰਕ ਨੂੰ ਆਪਣਾ ਆਧਾਰ ਨੰਬਰ ਜਾਂ ਰਜਿਸਟਰਡ ਮੋਬਾਈਲ ਨੰਬਰ ਜਾਂ ਈਮੇਲ ਯਾਦ ਹੋਣੀ ਚਾਹੀਦੀ ਹੈ।

ਜੇ ਕਿਸੇ ਨੂੰ ਆਪਣਾ ਆਧਾਰ ਨੰਬਰ ਯਾਦ ਹੈ ਤੇ ਰਜਿਸਟਰਡ ਮੋਬਾਈਲ ਨੰਬਰ ਵੀ ਹੈ ਤਾਂ ਉਸ ਦਾ ਕੰਮ 95% ਆਸਾਨ ਹੋ ਜਾਂਦਾ ਹੈ। ਅਜਿਹੇ ਲੋਕ https://eaadhaar.uidai.gov.in ‘ਤੇ ਜਾ ਕੇ ਆਪਣਾ ਅਧਾਰ ਕਾਰਡ ਡਾਊਨਲੋਡ ਕਰ ਸਕਦੇ ਹਨ। ਇਹ ਕੰਮ ਮੋਬਾਈਲ ‘ਤੇ mAadhaar App ਰਾਹੀਂ ਵੀ ਅਸਾਨੀ ਨਾਲ ਕੀਤਾ ਜਾ ਸਕਦਾ ਹੈ।

50 ਰੁਪਏ ‘ਚ ਕੀਤਾ ਜਾ ਸਕਦਾ ਪ੍ਰਿੰਟ:

ਡਾਊਨਲੋਡ ਕੀਤੇ ਈ-ਆਧਾਰ ਕਾਰਡ ਨੂੰ ਵੀ ਪ੍ਰਿੰਟ ਕੀਤਾ ਜਾ ਸਕਦਾ ਹੈ। ਜੇਕਰ ਨਵਾਂ ਕਾਰਡ ਚਾਹੀਦਾ ਹੈ, ਤਾਂ ਉਸੇ ਵੈੱਬਸਾਈਟ ‘ਤੇ 50 ਰੁਪਏ ਦੇ ਕੇ ਡਾਕ ਰਾਹੀਂ ਨਵਾਂ ਮੰਗਵਾਇਆ ਜਾ ਸਕਦਾ ਹੈ।

ਜੇਕਰ ਆਧਾਰ ਨੰਬਰ ਪਤਾ ਪਰ ਰਜਿਸਟਰਡ ਮੋਬਾਈਲ ਨਹੀਂ:

ਜੇ ਕੋਈ ਆਪਣਾ ਅਧਾਰ ਨੰਬਰ ਯਾਦ ਹੈ ਪਰ ਰਜਿਸਟਰਡ ਮੋਬਾਈਲ ਨੰਬਰ ਯਾਦ ਨਹੀਂ, ਤਾਂ https://resident.uidai.gov.in/order-reprint 'ਤੇ ਜਾ ਕੇ ਵਿਕਲਪਿਕ ਮੋਬਾਈਲ ਨੰਬਰ 'ਤੇ ਓਟੀਪੀ ਹਾਸਲ ਕੀਤੀ ਜਾ ਸਕਦੀ ਹੈ। ਯਾਦ ਰਹੇ, ਨਵਾਂ ਮੋਬਾਈਲ ਨੰਬਰ ਆਪਣੇ ਆਪ ਰਜਿਸਟਰ ਨਹੀਂ ਹੋਵੇਗਾ। ਇਸ ਲਈ, ਬਾਇਓਮੀਟ੍ਰਿਕ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪਏਗਾ। ਇਹ ਕੰਮ ਸਿਰਫ ਆਧਾਰ ਕੇਂਦਰ 'ਤੇ ਜਾ ਕੇ ਕੀਤਾ ਜਾ ਸਕਦਾ ਹੈ।

ਜੇ ਕਿਸੇ ਕੋਲ ਆਧਾਰ ਨੰਬਰ, ਮੋਬਾਈਲ ਤੇ ਈਮੇਲ ਆਈਡੀ ਨਹੀਂ ਹੈ, ਤਾਂ ਆਧਾਰ ਹੈਲਪਲਾਈਨ 1947 ‘ਤੇ ਕਾਲ ਕਰੋ। ਇੱਥੇ ਨਾਂ, ਜਨਮ ਮਿਤੀ ਤੇ ਪਿੰਨ ਪੁੱਛਿਆ ਜਾਵੇਗਾ। ਇਸ ਪ੍ਰਕਿਰਿਆ ਤੋਂ ਬਾਅਦ Enrolment ID ਦਿੱਤੀ ਜਾਏਗੀ, ਜੋ https://resident.uidai.gov.in/order-reprint 'ਤੇ ਵਰਤੋਂ ਕਰਕੇ ਆਧਾਰ ਕਾਰਡ ਡਾਊਨਲੋਡ ਕੀਤਾ ਜਾ ਸਕਦਾ ਹੈ।

ਜਾਣੋ ਆਧਾਰ ਕਾਰਡ ਦੀ ਫੋਟੋ ਕਾਪੀ ਗੁੰਮ ਹੋਣ ‘ਤੇ ਕੀ ਕਰੋ:

ਜੇ ਆਧਾਰ ਕਾਰਡ ਦੀ ਫੋਟੋ ਕਾਪੀ ਗੁੰਮ ਗਈ ਹੈ, ਤਾਂ ਇਸ ਨੂੰ ਹਲਕੇ ‘ਚ ਨਾ ਲਓ। ਸਭ ਤੋਂ ਪਹਿਲਾਂ ਇਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਾਓ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904