ਨਵੀਂ ਦਿੱਲੀ: ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਲਈ ਖੁਸ਼ਖਬਰੀ ਹੈ। ਡਿਫੈਂਸ ਰਿਸਰਚ ਐਂਡ ਡੇਵਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) ਨੇ 224 ਅਹੁਦਿਆਂ ‘ਤੇ ਬਹਾਲੀ ਕਰਨੀ ਹੈ। ਇਨ੍ਹਾਂ ਅਹੁਦਿਆਂ ‘ਤੇ 10ਵੀਂ ਤੇ 12ਵੀਂ ਪਾਸ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ। ਸਾਰੇ ਅਹੁਦੇ ਐਡਮਿਨੀਸਟ੍ਰੇਟਿਵ ਅਸਿਸਟੈਂਟ ਤੇ ਸਟੋਰ ਅਸਿਸਟੈਂਟ ਦੇ ਹਨ। ਇਨ੍ਹਾਂ ਅਹੁਦਿਆਂ ‘ਤੇ ਆਨਲਾਈਨ ਅਪਲਾਈ ਦੀ ਸ਼ੁਰੂਆਤ 21 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਤੇ 15 ਅਕਤੂਬਰ ਤਕ ਚਲੇਗੀ।


ਅਪਲਾਈ ਲਈ ਜਨਰਲ, ਓਬੀਸੀ ਤੇ ਈਡਬਲੂ ਕੈਂਡੀਡੇਟ ਲਈ 100 ਰੁਪਏ ਫੀਸ ਦੇਣੀ ਹੋਵੇਗੀ ਜਦਕਿ ਐਸਸੀ-ਐਸਟੀ ਕੈਂਡੀਡੇਟ ਲਈ ਕੋਈ ਫੀਸ ਨਹੀ ਹੈ। ਹੁਣ ਜਾਣੋ ਅਪਲਾਈ ਕਰਨ ਦਾ ਤਰੀਕਾ।

ਸਭ ਤੋਂ ਪਹਿਲਾ ਡੀਆਰਡੀਓ ਦੇ ਵੈੱਬਸਾਈਟ– drdo.gov.in ਨੂੰ ਓਪਨ ਕਰੋ।

ਇੱਥੇ ਖੁਦ ਨੂੰ ਰਜਿਸਟਰ ਕਰੋ।

ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਫਾਰਮ ਫਿਲ ਕਰੋ।

ਡੀਆਰਡੀਓ ਨੇ ਐਡਮਿਨੀਸਟ੍ਰੈਟਿਵ ਤੇ ਸਟੋਰ ਅਸਿਸਟੈਂਟ ਦੀ ਭਰਤੀ ਪ੍ਰੀਖਿਆ ਦਾ ਅਜੇ ਤਕ ਐਲਾਨ ਨਹੀਂ ਕੀਤਾ। ਇਸ ਬਾਰੇ ਲਗਾਤਾਰ ਵੈੱਬਸਾਈਟ ਨੂੰ ਚੈੱਕ ਕਰਦੇ ਰਹਿਣ ਲਈ ਕਿਹਾ ਗਿਆ ਹੈ।