ਨਵੀਂ ਦਿੱਲੀ: ਭਾਰਤੀ ਹਾਕੀ ਟੀਮ ਦੇ ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਤੇ ਉਲੰਪਿਕ ਤਗਮਾ ਜੇਤੂ ਭਲਵਾਨ ਯੋਗੇਸ਼ਵਰ ਦੱਤ ਸਿਆਸੀ ਪਾਰੀ ਦੀ ਸ਼ੁਰੂਆਤ ਕਰਦਿਆਂ ਬੀਜੇਪੀ ’ਚ ਸ਼ਾਮਲ ਹੋ ਗਏ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਲਈ ਇਹ ਸ਼ੁਭ ਸ਼ਗਨ ਹੈ। ਇਸ ਮੌਕ ਅਕਾਲੀ ਦਲ ਦੇ ਵਿਧਾਇਕ ਬਲਕੌਰ ਸਿੰਘ ਨੇ ਵੀ ਕਮਲ ਫੜ ਲਿਆ।
ਇਸ ਬਾਰੇ ਯੋਗੇਸ਼ਵਰ ਦੱਤ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਨ। ਉਨ੍ਹਾਂ ਨੇ ਸਿਆਸਤ ਵਿੱਚ ਬਹੁਤ ਚੰਗੇ ਫ਼ੈਸਲੇ ਕੀਤੇ ਹਨ। ਯਾਦ ਰਹੇ ਯੋਗੇਸ਼ਵਰ ਦੱਤ ਨੂੰ 2013 ਵਿੱਚ ਪਦਮਸ੍ਰੀ ਨਾਲ ਨਿਵਾਜਿਆ ਗਿਆ ਸੀ। 2014 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਉਨ੍ਹਾਂ ਨੇ ਸੋਨੇ ਦਾ ਤਗਮਾ ਜਿੱਤਿਆ ਸੀ।
ਹਾਕੀ ਸਟਾਰ ਸੰਦੀਪ ਤੇ ਭਲਵਾਨ ਯੋਗੇਸ਼ਵਰ ਬਣੇ ਮੋਦੀ ਦੇ ਜਰਨੈਲ
ਏਬੀਪੀ ਸਾਂਝਾ Updated at: 27 Sep 2019 12:25 PM (IST)