ਭਾਰਤ 'ਚ ਡ੍ਰਾਇਵਿੰਗ ਲਾਇਸੰਸ ਬਣਵਾਉਣ ਲਈ ਪਹਿਲਾਂ ਸਰਕਾਰੀ ਵਿਭਾਗ ਦੇ ਕਈ ਚੱਕਰ ਕੱਟਣੇ ਪੈਂਦੇ ਸਨ। ਉੱਥੇ ਹੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਮੋਟਰ ਵਾਹਨ ਨਿਯਮ 1989 'ਚ ਸੋਧ ਤੋਂ ਬਾਅਦ ਹੁਣ ਡ੍ਰਾਇਵਿੰਗ ਲਾਇਸੰਸ ਬਣਵਾਉਣਾ ਸੌਖਾ ਹੋ ਗਿਆ ਹੈ। ਲਾਇਸੰਸ ਲਈ ਹੁਣ ਜ਼ਿਆਦਾ ਦਸਤਾਵੇਜ਼ਾਂ ਦੀ ਲੋੜ ਨਹੀਂ ਪਵੇਗੀ।

ਸਿਰਫ ਆਧਾਰ ਕਾਰਡ ਦੇ ਜ਼ਰੀਏ ਹੀ ਤੁਸੀਂ ਆਨਲਾਈਨ ਡ੍ਰਾਇਵਿੰਗ ਲਾਇਸੰਸ, ਲਾਇਸੰਸ ਦਾ ਰੂੀਨਿਊਲ, ਰਜਿਸਟ੍ਰੇਸ਼ਨ ਜਿਹੀ ਸਰਵਿਸ ਲੈ ਸਕਦੇ ਹੋ। ਉੱਥੇ ਹੀ ਤੁਸੀਂ ਆਪਣੇ ਸਾਰੇ ਦਸਤਾਵੇਜ਼ ਸਰਕਾਰੀ ਵੈਬ ਪੋਰਟਲ 'ਤੇ ਹੀ ਸੰਭਾਲ ਕੇ ਰੱਖ ਸਕੋਗੋ।

ਗੱਡੀ ਦੇ ਪੇਪਰ ਹਰ ਵੇਲੇ ਨਾਲ ਰੱਖਣ ਦੀ ਲੋੜ ਨਹੀਂ

ਪਿਛਲੇ ਸਾਲ ਅਕਤੂਬਰ 'ਚ ਬਣਾਏ ਗਏ ਨਵੇਂ ਨਿਯਮ ਤਹਿਤ ਹੁਣ ਤਹਾਨੂੰ ਆਪਣੀ ਗੱਡੀ ਦੇ ਪੇਪਰ ਜਿਵੇਂ ਡ੍ਰਾਇਵਿੰਗ ਲਾਇਸੰਸ, ਰਜਿਸਟ੍ਰੇਸ਼ਨ ਦਸਤਾਵੇਜ਼, ਫਿਟਨੈਸ ਸਰਟੀਫਿਕੇਟ, ਪਰਮਿਟ ਜਿਹੇ ਦਸਤਾਵੇਜ਼ ਆਪਣੇ ਨਾਲ ਰੱਖਣ ਦੀ ਲੋੜ ਨਹੀਂ। ਤੁਸੀਂ ਟ੍ਰੈਫਿਕ ਪੁਲਿਸ ਨੂੰ ਡਿਜ਼ੀਟਲ ਕਾਪੀ ਵੀ ਦਿਖਾ ਸਕਦੇ ਹੋ।

ਪੋਰਟਲ 'ਤੇ ਸੁਰੱਖਿਅਤ ਰੱਖ ਸਕੋਗੇ ਦਸਤਾਵੇਜ਼

ਤੁਸੀਂ ਆਪਣੇ ਵਾਹਨ ਨਾਲ ਜੁੜੇ ਜ਼ਰੂਰੀ ਕਾਗਜ਼ ਸਰਕਾਰੀ ਪੋਰਟਲ 'ਤੇ ਸੇਫ ਰੱਖ ਸਕਦੇ ਹੋ। ਡਾਕੂਮੈਂਟਸ ਦੀ ਡਿਜ਼ੀਟਲ ਕਾਪੀ ਦਿਖਾ ਕੇ ਆਪਣਾ ਕੰਮ ਕੱਢ ਸਕਦੇ ਹੋ। ਨਵੇਂ ਨਿਯਮ ਤੋਂ ਬਾਅਦ ਹੁਣ ਗੱਡੀ ਦੇ ਕਾਗਜ਼ ਨਾਲ ਨਹੀਂ ਰੱਖਣੇ ਪੈਣਗੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ