ਨਸ਼ੇ ‘ਚ ਟੱਲੀ ਔਰਤ ਨੇ ਪੁਲਿਸ ਨੂੰ ਪਾਇਆ ਵਖਤ, ਕੇਸ ਦਰਜ
ਏਬੀਪੀ ਸਾਂਝਾ | 18 Jul 2019 01:00 PM (IST)
ਦਿੱਲੀ ਦੇ ਮਾਇਆਪੁਰੀ ਇਲਾਕੇ ‘ਚ ਮੰਗਲਵਾਰ ਸ਼ਾਮ ਦਿੱਲੀ ਟ੍ਰੈਫਿਕ ਪੁਲਿਸ ਦੇ ਏਐਸਆਈ ਨਾਲ ਬਦਸਲੂਕੀ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਸਕੂਟੀ ‘ਤੇ ਸਵਾਰ ਔਰਤ ਤੇ ਆਦਮੀ ਸਾਹਮਣੇ ਖੜ੍ਹੇ ਦਿੱਲੀ ਟ੍ਰੈਫਿਕ ਪੁਲਿਸ ਕਰਮੀ ਨਾਲ ਬਦਸਲੂਕੀ ਕਰ ਰਹੇ ਹਨ।
ਨਵੀਂ ਦਿੱਲੀ: ਦਿੱਲੀ ਦੇ ਮਾਇਆਪੁਰੀ ਇਲਾਕੇ ‘ਚ ਮੰਗਲਵਾਰ ਸ਼ਾਮ ਦਿੱਲੀ ਟ੍ਰੈਫਿਕ ਪੁਲਿਸ ਦੇ ਏਐਸਆਈ ਨਾਲ ਬਦਸਲੂਕੀ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਸਕੂਟੀ ‘ਤੇ ਸਵਾਰ ਔਰਤ ਤੇ ਆਦਮੀ ਸਾਹਮਣੇ ਖੜ੍ਹੇ ਦਿੱਲੀ ਟ੍ਰੈਫਿਕ ਪੁਲਿਸ ਕਰਮੀ ਨਾਲ ਬਦਸਲੂਕੀ ਕਰ ਰਹੇ ਹਨ। ਸਕੂਟੀ ‘ਤੇ ਸਵਾਰ ਮਹਿਲਾ ਨੇ ਟ੍ਰੈਫਿਕ ਪੁਲਿਸ ਨਾਲ ਧੱਕਾਮੁੱਕੀ ਤੇ ਗਾਲੀ ਗਲੋਚ ਵੀ ਕੀਤੀ। ਇੰਨਾ ਹੀ ਨਹੀਂ ਜਦੋਂ ਕੋਲੋਂ ਲੰਘ ਰਹੇ ਲੋਕਾਂ ਨੇ ਮਹਿਲਾ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਨੇ ਆਮ ਲੋਕਾਂ ਨਾਲ ਵੀ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਉਧਰ, ਦਿੱਲੀ ਪੁਲਿਸ ਨੇ ਟ੍ਰੈਫਿਕ ਪੁਲਿਸ ‘ਚ ਤਾਇਨਾਤ ਏਐਸਆਈ ਸੁਰੇਂਦਰ ਦੀ ਸ਼ਿਕਾਇਤ ‘ਤੇ ਸਕੂਟੀ ਸਵਾਰ ਮਹਿਲਾ ਮਾਧੁਰੀ ਤੇ ਅਨਿਲ ਕੁਮਾਰ ਪਾਂਡੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਮੰਗਲਵਾਰ ਸ਼ਾਮ ਕਰੀਬ 7 ਵਜੇ ਦੇ ਕਰੀਬ ਦਿੱਲੀ ਪੁਲਿਸ ਟ੍ਰੈਫਿਕ ਪੁਲਿਸ ਨੇ ਸਕੂਟੀ ਸਵਾਰ ਨੂੰ ਬਗੈਰ ਹੈਲਮੈਟ ਤੇ ਰੈੱਡ ਲਾਈਟ ਅੱਗੇ ਜੈਬਰਾ ਕ੍ਰਾਸ਼ਿੰਗ ਤੋਂ ਅੱਗੇ ਖੜ੍ਹੇ ਹੋਣ ਕਰਕੇ ਰੋਕਿਆ ਸੀ। ਇਸ ਤੋਂ ਬਾਅਦ ਲਾਇਸੈਂਸ ਮੰਗਿਆ ਗਿਆ, ਪਰ ਮਾਧੁਰੀ ਨੇ ਉਲਟਾ ਪੁਲਿਸ ਕਰਮੀ ਨਾਲ ਹੀ ਬਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਦਿੱਲੀ ਪੁਲਿਸ ਮੁਤਾਬਕ, ਸਕੂਟੀ ਸਵਾਰ ਮਾਧੁਰੀ ਤੇ ਅਨਿਲ ਨਸ਼ੇ ‘ਚ ਸੀ ਤੇ ਅਨਿਲ ਸਾਬਕਾ ਸੈਨਿਕ ਹੈ।